ਹਰਿਆਣਾ, 5 ਜੂਨ 2021- ਵਾਤਾਵਰਾਣ ਦਿਵਸ ਸਬੰਧੀ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਉਲੀਕੇ ਪ੍ਰੋਗਰਮਾਂ ਦੌਰਾਨ ਕਰਨਾਲ ਪਹੁੰਚੇ ਪਰ ਹੈਰਾਨੀ ਵਾਲੀ ਗੱਲ਼ ਹੈ ਕਿ ਕਿਸਾਨਾਂ ਦੇ ਡਰ ਤੋਂ ਤੈਅ ਸਮੇਂ ਤੋਂ ਪਹਿਲਾਂ ਹੀ ਪ੍ਰੋਗਰਮ ਖਤਮ ਕਰਕੇ ਵਾਪਸ ਆ ਗਏ। ਜਿੱਥੇ ਮੁਖ ਮੰਤਰੀ ਨੂੰ ਕਿਸਾਨਾਂ ਦਾ ਡਰ ਸਤਾਇਆ ਉਧਰ ਹੀ ਕਰਨਾਲ ਦੇ ਕਿਸਾਨਾਂ ਨੇ ਕਿਹਾ ਕਿ ਮੁਖ ਮੰਤਰੀ ਚੋਰ ਦਰਵਾਜੇ ਤੋਂ ਆਏ ਅਤੇ ਪ੍ਰੋਗਰਮ ਕਰਕੇ ਚੋਰ ਦਰਵਾਜੇ ਤੋਂ ਵਾਪਸ ਮੁੜ ਗਏ।

ਦਸ ਦੇਈਏ ਕਿ ਬਸਤਾੜਾ ਟੋਲ ਪਲਾਜਿਆਂ ‘ਤੇ ਇੱਕਠੇ ਹੋਏ ਕਿਸਾਨਾਂ ਨੇ ਕਿਹਾ ਮੁਖ ਮੰਤਰੀ ਲਈ ਇਹ ਬੜੀ ਹੀ ਸ਼ਰਮ ਦੀ ਗੱਲ ਹੈ ਕਿ ਉਹ ਕਿਸਾਨਾਂ ਦੇ ਮੱਥੇ ਲੱਗਣ ਦੀ ਬਜਾਏ ਚੋਰ ਦਰਵਾਜੇ ਤੋਂ ਨਿਕਲ ਗਏ। ਉਧਰ ਹੀ ਗੁੱਸਾਏ ਕਿਸਾਨਾਂ ਨੇ ਮੁਖ ਮੰਤਰੀ ਦੀ ਅਰਥੀ ਫੂਕੀ ਤੇ ਨਾਅਰੇਬਾਜੀ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਮੁਖ ਮੰਤਰੀ ਨੇ ਪ੍ਰੋਗਰਮ ਕੀਤਾ ਉੱਥੇ ਹੀ ਜਾ ਕੇ ਵਿਰੋਧ ਕੀਤਾ ਜਾਏਗਾ।

ਦਸ ਦੇਈਏ ਕਿ ਵਾਤਾਵਰਣ ਦਿਵਸ ਸਬੰਧੀ ਪ੍ਰੋਗਰਮ ਦਾ ਸਮਾਂ 10 ਵਜੇ ਦਾ ਰੱਖਿਆ ਸੀ ਪਰ ਮੁਖ ਮੰਤਰੀ 8 ਵਜੇ ਤੋਂ ਪਹਿਲਾਂ ਕਰਨਾਲ ਪਹੁੰਚ ਗਏ। ਕਿਸਾਨ ਅੱਜ ਦੇਸ਼ ਭਰ ‘ਚ ਕ੍ਰਾਂਤੀ ਦਿਵਸ ਮਨਾ ਰਹੇ ਹਨ ਜਿੱਥੇ ਉਨ੍ਹਾਂ ਵਲੋਂ ਖੇਤੀ ਕਾਨੂੰਨਾਂ ਦੀਆਂ ਕਾਲੀਆਂ ਕਾਪੀਆਂ ਸਾੜਨ ਦਾ ਐਲਾਨ ਕੀਤਾ ਗਿਆ ਉੱਥੇ ਹੀ ਸਿਆਸੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਡਰ ਦੀ ਤਸਵੀਰ ਮਨੋਹਰ ਲਾਲ ਖੱਟੜ ਸਰਕਾਰ ਨੇ ਚੰਗੀ ਤਰ੍ਹਾਂ ਪੇਸ਼ ਕੀਤੀ ਹੈ।