class="post-template-default single single-post postid-2102 single-format-standard wpb-js-composer js-comp-ver-6.11.0 vc_responsive">

Latest ਦੇਸ਼

Lockdown ਦੌਰਾਨ ਦਿੱਲੀ ਵਾਸੀਆਂ ਨੂੰ ਮਿਲੇਗੀ ਰਾਹਤ, CM ਕੇਜਰੀਵਾਲ ਨੇ ਕੀਤਾ ਵੱਡਾ ਐਲਾਨ

ਦਿੱਲੀ, 5 ਜੂਨ 2021- ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਦਿੱਲੀ ’ਚ 19 ਅਪ੍ਰੈਲ ਤੋਂ ਤਾਲਾਬੰਦੀ ਲਾਈ ਗਈ ਹੈ। ਹੁਣ ਦਿੱਲੀ ਸਰਕਾਰ ਹੌਲੀ-ਹੌਲੀ ਅਨਲਾਕ ਵੱਲ ਵਧ ਰਹੀ ਹੈ। ਤਾਲਾਬੰਦੀ ਕਾਰਨ ਦਿੱਲੀ ’ਚ ਕੋਰੋਨਾ ਵਾਇਰਸ ਦੀ ਰਫ਼ਤਾਰ ਮੱਠੀ ਹੁੰਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਆਡ-ਈਵਨ ਫਾਰਮੂਲੇ ਨਾਲ ਬਜ਼ਾਰ ਅਤੇ ਮਾਲ ਖੁੱਲ੍ਹਣਗੇ। ਮੁੱਖ ਮੰਤਰੀ ਨੇ ਮੈਟਰੋ ਟਰੇਨ ਸੇਵਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ।

ਬਜ਼ਾਰ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਦਾ ਹੋਵੇਗਾ। ਜ਼ਰੂਰੀ ਸਮਾਨ ਦੀਆਂ ਦੁਕਾਨਾਂ ਰੋਜ਼ਾਨਾ ਖੁੱਲ੍ਹਣਗੀਆਂ। ਇਸ ਦੇ ਨਾਲ ਹੀ ਦਿੱਲੀ ਮੈਟਰੋ 50 ਫ਼ੀਸਦੀ ਸਮਰੱਥਾ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਕੇਜਰੀਵਾਲ ਨੇ ਐਲਾਨ ਕੀਤਾ ਕਿ ਸੋਮਵਾਰ ਸਵੇਰੇ 5 ਵਜੇ ਤੱਕ ਤਾਲਾਬੰਦੀ ਜਾਰੀ ਰਹੇਗੀ ਪਰ ਕਈ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ 400 ਕੇਸ ਆਏ ਹਨ ਅਤੇ ਪਾਜ਼ੇਟਿਵਿਟੀ ਦਰ ਕਰੀਬ 0.5 ਫ਼ੀਸਦੀ ਰਹਿ ਗਈ ਹੈ। ਕੋਰੋਨਾ ਦੀ ਡਿੱਗਦੀ ਦਰ ਨੂੰ ਵੇਖਦੇ ਹੋਏ ਸਰਕਾਰੀ ਦਫ਼ਤਰ ’ਚ ਗਰੁੱਪ ‘ਏ’ ਅਫ਼ਸਰ 100 ਫ਼ੀਸਦੀ ਅਤੇ ਬਾਕੀ ਇਸ ਦੇ ਹੇਠਾਂ ਵਾਲੇ 50 ਫ਼ੀਸਦੀ ਅਫ਼ਸਰ ਕੰਮ ਕਰਨਗੇ। ਜ਼ਰੂਰੀ ਸੇਵਾਵਾਂ ’ਚ 100 ਫ਼ੀਸਦੀ ਕਾਮੇ ਕੰਮ ਕਰਨਗੇ। ਪ੍ਰਾਈਵੇਟ ਦਫ਼ਤਰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਕਦੋਂ ਆਵੇਗੀ, ਕਿੰਨੀ ਭਿਆਨਕ ਹੋਵੇਗੀ, ਇਸ ਬਾਰੇ ਅਜੇ ਕੁਝ ਪਤਾ ਨਹੀਂ ਹੈ ਪਰ ਅਸੀਂ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹਾਂ। ਮਾਹਰਾਂ ਨਾਲ ਗੱਲ ਕਰ ਕੇ ਇਹ ਤੈਅ ਕੀਤਾ ਗਿਆ ਹੈ ਕਿ ਅਗਲੀ ਲਹਿਰ ਦੀ 37,000 ਕੇਸਾਂ ਦੀ ਪੀਕ ਮੰਨ ਕੇ ਤਿਆਰੀ ਸ਼ੁਰੂ ਕੀਤੀ ਜਾਵੇ। 420 ਟਨ ਆਕਸੀਜਨ ਦੀ ਸਟੋਰੇਜ਼ ਸਮਰੱਥਾ ਤਿਆਰ ਕੀਤੀ ਜਾ ਰਹੀ ਹੈ। 25 ਆਕਸੀਜਨ ਟੈਂਕਰ ਖਰੀਦੇ ਜਾ ਰਹੇ ਹਨ ਅਤੇ 64 ਆਕਸੀਜਨ ਪਲਾਂਟ ਲੱਗ ਰਹੇ ਹਨ। ਇਸ ਤੋਂ ਇਲਾਵਾ ਬੈੱਡ, ਦਵਾਈਆਂ, ਆਈ. ਸੀ. ਯੂ. ਦੀ ਕਿੰਨੀ ਲੋੜ ਹੋਵੇਗੀ, ਇਸ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

Leave a Comment

Your email address will not be published.

You may also like