ਹਰਿਆਣਾ ਦੇ ਪਾਣੀਪਤ ਵਿੱਚ 11 ਵੀਂ ਦੇ ਵਿਦਿਆਰਥੀ ਨੂੰ ਉਸਦੀ ਆਪਣੀ ਅਧਿਆਪਕਾਂ ਭਜਾ ਲੈ ਗਈ। ਹਾਲਾਂਕਿ ਪੁਲਿਸ ਨੇ ਅਧਿਆਪਕਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਵਿਦਿਆਰਥੀ ਵੀ ਉਸ ਦੇ ਨਾਲ ਹੀ ਮਿਲਿਆ ਹੈ।
ਦਰਅਸਲ, ਇਹ ਮਾਮਲਾ ਹਰਿਆਣਾ ਦੇ ਪਾਣੀਪਤ ਦਾ ਹੈ। ਇੱਥੇ ਇੱਕ ਮਹਿਲਾ ਅਧਿਆਪਕ ਘਰ ਵਿੱਚ ਇਕੱਲੀ ਰਹਿੰਦੀ ਸੀ। ਇਥੇ ਉਸ ਕੋਲ ਇਕ ਨਾਬਾਲਗ ਟਿਊਸ਼ਨ ਪੜ੍ਹਨ ਆਉਂਦਾ ਸੀ। ਇਸ ਦੌਰਾਨ ਮਹਿਲਾ ਅਧਿਆਪਕ ਦਾ ਦਿਲ ਉਸ ਉਤੇ ਆ ਗਿਆ ਅਤੇ ਫਿਰ ਅਜਿਹਾ ਹੋਇਆ ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ।
ਮਹਿਲਾ, ਨਾਬਾਲਗ ਵਿਦਿਆਰਥੀ ਨੂੰ ਲੈ ਭਜਾ ਲੈ ਗਈ। ਵਿਦਿਆਰਥੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਮਾਪਿਆਂ ਨੇ ਮਹਿਲਾ ਅਧਿਆਪਕਾ ਖਿਲਾਫ ਅਗਵਾ ਦਾ ਕੇਸ ਦਾਇਰ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਟੀਮ ਸਰਗਰਮ ਹੋ ਗਈ।
ਪੁਲਿਸ ਨੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ, ਜਲਦੀ ਹੀ ਮਹਿਲਾ ਅਧਿਆਪਕਾ ਨੂੰ ਕਾਬੂ ਕਰ ਲਿਆ ਗਿਆ। ਪਾਣੀਪਤ ਪੁਲਿਸ ਨੇ ਸਾਈਬਰ ਸੈੱਲ ਦੀ ਮਦਦ ਨਾਲ ਮਹਿਲਾ ਅਧਿਆਪਕਾ ਨੂੰ ਨਾਬਾਲਗ ਲੜਕੇ ਨਾਲ ਫੜ ਲਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਨਾਲ ਹੀ ਮਹਿਲਾ ਅਧਿਆਪਕਾ ਦੀ ਕਾਉਂਸਲਿੰਗ ਵੀ ਕੀਤੀ ਜਾਏਗੀ।
ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ, ਵਿਦਿਆਰਥੀ ਦੀ ਕਲਾਸ ਟੀਚਰ ਵੀ ਹੈ ਅਤੇ ਇਕ ਨਿੱਜੀ ਸਕੂਲ ਵਿਚ ਪੜ੍ਹਾਉਂਦੀ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਬੇਟਾ 29 ਮਈ ਨੂੰ ਦੁਪਹਿਰ 2 ਵਜੇ ਰੋਜ਼ ਵਾਂਗ ਅਧਿਆਪਕ ਦੇ ਘਰ ਗਿਆ ਸੀ, ਪਰ ਉਹ ਘਰ ਵਾਪਸ ਨਹੀਂ ਆਇਆ। ਪਾਣੀਪਤ ਦੀ ਦੇਸ਼ਰਾਜ ਕਲੋਨੀ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਵਾਲੀ ਇਹ ਅਧਿਆਪਕਾ ਤਲਾਕਸ਼ੁਦਾ ਹੈ। ਨਾਬਾਲਗ ਵਿਦਿਆਰਥੀ ਪਿਛਲੇ ਦੋ ਸਾਲਾਂ ਤੋਂ ਅਧਿਆਪਕ ਦੇ ਘਰ ਟਿਊਸ਼ਨਾਂ ਲਈ ਜਾਂਦਾ ਸੀ।
