ਮੁਕਤਸਰ :- ਮੁਕਤਸਰ ਦੇ ਪਿੰਡ ਬੁੱਢਾ ਗੁਜ਼ਰ ਦਾ ਰਹਿਣ ਵਾਲਾ ਫੋਜੀ ਜਵਾਨ ਪ੍ਰਭਜੋਤ ਸਿੰਘ ਰਾਜਸਥਾਨ ਦੇ ਸੂਰਤਗੜ੍ਹ ਵਿੱਚ ਡਿਊਟੀ ਤੇ ਤੈਨਾਤ ਸੀ ਡਿਊਟੀ ਦੌਰਾਨ ਬੰਬ ਫੱਟਣ ਨਾਲ ਉਹ ਸ਼ਹੀਦ ਹੋ ਗਿਆ।
ਜਿਸ ਨੂੰ ਫੌਜ ਦੁਆਰਾਂ ਦੇਰ ਰਾਤ ਪਿੰਡ ਲਿਆਂਦਾ ਗਿਆ ਜਿਸਦਾ ਅੱਜ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸ਼ਹੀਦ ਫ਼ੌਜੀ ਪ੍ਰਭਜੋਤ ਮਾਤਾ ਪਿਤਾ ਦਾ ਇਕਲੋਤਾ ਲੜਕਾ ਸੀ ਜੋ 6 ਸਾਲ ਪਹਿਲਾ ਫੌਜ ਵਿੱਚ ਭਰਤੀ ਹੋਇਆਂ ਸੀ ਅਤੇ ਤਕਰੀਬਨ ਪੰਜ ਮਹੀਨੇ ਪਹਿਲਾ ਹੀ ਉਸ ਦਾ ਵਿਆਹ ਹੋਇਆਂ ਸੀ।