ਪੱਛਮੀ ਬੰਗਾਲ ਦੀ ਰਾਜਨੀਤੀ ਵਿਚ ਉਬਾਲੇ ਵਧਦੇ ਜਾ ਰਿਹੇ ਹੈ। ਇਸ ਸਮੇ ਸਭ ਤੋਂ ਵੱਧ ਚਰਚਾ ਚੋਣਾਂ ਸਮੇਂ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਆਗੂਆਂ ਦੀ ਮੁੜ ਘਰ ਵਾਪਸੀ ਦੀ ਹੈ। ਇਸ ਦੇ ਨਾਲ ਬੰਗਾਲ ਵਿੱਚ ਭਾਜਪਾ ਲਈ ਵੱਡੀ ਸਿਰਦਰਦੀ ਖੜ੍ਹੀ ਹੋਵੇਗੀ। ਜਾਣਕਾਰੀ ਮਿਲ ਰਹੀ ਹੈ ਕਿ ਇਸ ਸਾਲ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਬਹੁਤ ਸਾਰੇ ਭਾਜਪਾ ਨੇਤਾ ਨਾਰਾਜ਼ ਹਨ ਅਤੇ ਇਕ ਵਾਰ ਫਿਰ ਮਮਤਾ ਬੈਨਰਜੀ ਨਾਲ ਹੱਥ ਮਿਲਾਉਣਾ ਚਾਹੁੰਦੇ ਹਨ।
ਭਾਜਪਾ ਨੇਤਾ ਮੁਕੁਲ ਰਾਏ ਦਾ ਬੇਟਾ ਸੁਭ੍ਰਾਂਸ਼ੂ ਰਾਏ ਵਾਰ ਵਾਰ ਇਹ ਸੰਕੇਤ ਦੇ ਰਿਹਾ ਹੈ ਕਿ ਉਹ ਮਮਤਾ ਦੀ ਪਾਰਟੀ ਤੋਂ ਦੂਰ ਨਹੀਂ ਗਏ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਬੈਨਰਜੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਵੱਲੋਂ ਮੁਸ਼ਕਲ ਸਮੇਂ ਵਿਚ ਉਨ੍ਹਾਂ ਦੇ ਪਰਿਵਾਰ ਦੀ ਤੰਦਰੁਸਤੀ ਜਾਣਨ ਲਈ ਉਹ ਉਨ੍ਹਾਂ ਦਾ ਧੰਨਵਾਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਫੇਸਬੁੱਕ ਪੋਸਟ ਜ਼ਰੀਏ, ਭਾਜਪਾ ਨੂੰ ਇਸ਼ਾਰਿਆਂ ਵਿਚ ਆਤਮ-ਮੰਥਨ ਕਰਨ ਦੀ ਸਲਾਹ ਦਿੱਤੀ ਸੀ।
ਇਹ ਮੰਨਿਆ ਜਾ ਰਿਹਾ ਹੈ ਕਿ ਅਜਿਹੇ ਨੇਤਾਵਾਂ ਦੀ ਸੂਚੀ ਲੰਮੀ ਹੈ ਜੋ ਟੀਐਮਸੀ ਵਿੱਚ ਵਾਪਸ ਜਾਣਾ ਚਾਹੁੰਦੇ ਹਨ।ਦੀਪੇਂਦੁ ਬਿਸਵਾਸ, ਸੋਨਾਲੀ ਗੁਹਾ, ਸਰਲਾ ਮਰਮੂ ਅਮੋਲ ਆਚਾਰੀਆ ਸਮੇਤ ਕਈ ਆਗੂ, ਜੋ ਟੀਐਮਸੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ, ਹੁਣ ਵਾਪਸੀ ਲਈ ਤਰਲੇ ਮਾਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅਜਿਹੇ ਹੋਰ ਵੀ ਕਈ ਆਗੂ ਹਨ, ਜੋ ਅਗਲੇ ਦਿਨਾਂ ਵਿਚ ਫੈਸਲਾ ਲੈਣ ਦੀ ਤਿਆਰੀ ਵਿਚ ਹੈ।
ਬੰਗਾਲ ‘ਚ ਦੀਦੀ ਨਾਲ ਵਾਪਸੀ ਲਈ ਤਿਆਰ ਹੋਏ ਵੱਡੀ ਗਿਣਤੀ ਨੇਤਾ, ਭਾਜਪਾ ਲਈ ਹੋਰ ਵਧੇਗੀ ਮੁਸ਼ਕਲ।
