ਸਵਾਲ ਆਸਥਾ ਤੇ ਨਹੀ ਸਵਾਲ ਸਰਕਾਰ ਦੀ ਨੀਅਤ ਤੇ ਨੀਤੀ ਤੇ
ਲੋਕਾ ਦੇ ਚਾਲਾਨ, ਵਿਰੋਧੀਆਂ ਤੇ ਪਰਚੇ ਤੇ ਆਪਣੇ ਉਡਾਉਣ ਨਿਯਮਾ ਦੀਆ ਧੱਜੀਆਂ
ਕੋਰੋਨਾ ਨੂੰ ਲੈ ਕਿ ਪੰਜਾਬ ਸਰਕਾਰ ਵੱਲੋ ਕਿਸੀ ਵੀ ਤਰਾਂ ਦੇ ਸਮਾਜਿਕ ,ਧਾਰਮਿਕ ਸਮੇਤ ਕਿਸੀ ਵੀ ਤਰਾਂ ਦੀ ਭੀੜ ਇਕੱਤਰ ਕਰਨ ਤੇ ਰੋਕ ਹੈ ਤੇ ਸਰਕਾਰ ਦੁਵਾਰਾ ਦਾਅਵਾ ਹੈ ਕਿ ਇਹਨਾਂ ਗਾਈਡਲਾਈਨਜ ਦਾ ਸਖ਼ਤੀ ਨਾਲ ਪਾਲਣ ਕਰਵਾਇਆਂ ਜਾ ਰਿਹਾ ਹੈ। ਪਿਛਲੇ ਦਿਨਾਂ ਵਿੱਚ ਕੋਰੋਨਾ ਨਿਯਮਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਿੰਰਦਰ ਸਿੰਘ ਨੇ ਕਿਸਾਨਾਂ ਨੂੰ ਵੀ ਧਰਨੇ ਪ੍ਰਦਰਸਨ ਨਾ ਕਰਨ ਦੀ ਅਪੀਲ ਕੀਤੀ ਸੀ ਤੇ ਹੁਣੇ ਜਿਹੇ ਹੀ ਲੰਬੀ ਥਾਣੇ ਵਿੱਚ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਤੇ ਕੋਰੋਨਾ ਨਿਯਮਾ ਤਹਿਤ ਮਾਮਲਾ ਦਰਜ ਕੀਤਾ ਸੀ ਪਰ ਸਵਾਲ ਇਹ ਉਠਦਾ ਹੈ ਕਿ ਸਾਰੇ ਨਿਯਮ ਗਾਈਡਲਾਈਨ ਸਿਰਫ ਆਮ ਲੋਕਾ ਅਤੇ ਵਿਰੋਧੀ ਧਿਰਾਂ ਤੇ ਹੀ ਲਾਗੂ ਹੁੰਦੇ ਹਨ ਸਰਕਾਰ ਨੂੰ ਆਪਣੇ ਲੀਡਰ ਵਿਧਾਇਕਾਂ ਵੱਲੋ ਉਡਾਈ ਜਾਂਦੀ ਧੱਜੀਆਂ ਨਜ਼ਰ ਨਹੀਂ ਆਉਂਦੀ। ਕੱਲ ਸਨੀਵਾਰ ਨੂੰ ਕਪੂਰਥਲਾ ਦੇ ਹਲਕਾ ਭੁਲੱਥ ਤੋ ਵਿਧਾਇਕ ਸੁਖਪਾਲ ਖਹਿਰਾ ਕਾਂਗਰਸ ਵਿੱਚ ਸਾਮਿਲ ਹੋਣ ਤੋ ਬਾਅਦ ਪਹਿਲੀ ਵਾਰ ਹਲਕੇ ਵਿੱਚ ਆਉਂਦੇ ਹਨ ਤੇ ਵੱਡਾ ਇੱਕਠ ਕਰਦੇ ਹਨ ਹਾਲਾਕਿ ਖਹਿਰਾ ਇਹ ਕਹਿੰਦੇ ਜ਼ਰੂਰ ਨਜ਼ਰ ਆਏ ਕਿ ਉਹਨਾਂ ਭੀੜ ਇੱਕਠੀ ਨਹੀਂ ਕੀਤੀ ਲੋਕ ਖ਼ੁਦ ਬਾ ਖ਼ੁਦ ਆ ਗਏ। ਹੁਣ ਸੱਤਾ ਪੱਖ ਦੇ ਹੀ ਸੀਨਿਅਰ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੀ ਸਰਕਾਰ ਵੱਲੋ ਬਣਾਈ ਕੋਰੋਨਾ ਨਿਯਮਾ ਦੀਆ ਧੱਜੀਆਂ ਉਡਾਈਆਂ ਤੇ ਕਪੂਰਥਲਾ ਦੇ ਸ਼ੇਖ਼ੂਪੁਰਾ ਵਿੱਚ ਵੀਕਐਡ ਲਾਕਡਾਉਨ ਦੌਰਾਨ ਐਤਵਾਰ ਵਾਲੇ ਦਿਨ ਹਵਨ ਵਿੱਚ ਸਾਮਿਲ ਹੋਏ। ਦਰਸਲ ਕਪੂਰਥਲਾ ਦੇ ਇਤਾਹਿਸਕ ਮੰਦਰ ਮਾਤਾ ਭੱਦਰਕਾਲੀ ਜੀ ਦਾ 74 ਵਾ ਮੇਲਾ ਮਨਾਇਆਂ ਜਾ ਰਿਹਾ ਹੈ ਜਿੱਥੇ ਪਹਿਲਾ ਹੀ ਵੱਡੀ ਸੰਖਿਆ ਵਿੱਚ ਭੀੜ ਨਜ਼ਰ ਆ ਰਹੀ ਹੈ ਜਿਸ ਤੇ ਸ਼ਾਇਦ ਕਪੂਰਥਲਾ ਪ੍ਰਸ਼ਾਸਨ ਦੀ ਨਜ਼ਰ ਨਹੀਂ ਪਈ ਉੱਥੇ ਇਸ ਮੇਲੇ ਵਿੱਚ ਹਵਨ ਵਿੱਚ ਰਾਣਾ ਗੁਰਜੀਤ ਸਿੰਘ ਸਾਮਲ ਹੋਏ ਹਾਲਾਕਿ ਰਾਣਾ ਗੁਰਜੀਤ ਸਿੰਘ ਨੇ ਮਾਸਕ ਪਾਇਆ ਹੋਇਆਂ ਸੀ ਲੇਕਿਨ ਬਹੁਤ ਲੋਕ ਬਿਨਾ ਮਾਸਕ ਤੋ ਨਜ਼ਰ ਆ ਰਿਹੇ ਸਨ ਤੇ ਸੋਸਲ ਡਿਸਟਸ ਦੇ ਦਾਅਵੇ ਕਿੰਨੇ ਸਹੀ ਹਨ ਤਸਵੀਰ ਵਿੱਚ ਨਜ਼ਰ ਆ ਰਿਹਾ।
ਅਸੀਂ ਕਿਸੀ ਦੀ ਸ਼ਰਧਾ ਤੇ ਸਵਾਲ ਨਹੀਂ ਚੱਕ ਰਿਹੇ ਬਲਕਿ ਸਰਕਾਰ ਦੀ ਉਹਨਾਂ ਗਾਈਡਲਾਈਨ ਤੇ ਸਵਾਲ ਚੁੱਕ ਰਿਹੇ ਹਾ ਜਿਨਾ ਕਰਕੇ ਆਮ ਲੋਕਾ ਦੀਆ ਜੇਬਾਂ ਚਾਲਾਨ ਕਰ ਕਰ ਖਾਲ਼ੀ ਕਰ ਦਿੱਤੀ ਜਾਂਦੀਆਂ ਹਨ ਤੇ ਉਹਨਾਂ ਨਿਯਮਾ ਤੇ ਸਵਾਲ ਚੁੱਕ ਰਹੇ ਹਾ ਜਿਸ ਦੀ ਆੜ ਵਿੱਚ ਵਿਰੋਧੀਆਂ ਤੇ ਪਰਚੇ ਦਰਜ ਹੋ ਜਾਂਦੇ ਹਨ। ਸਵਾਲ ਸਰਕਾਰ ਦੀ ਨੀਅਤ ਅਤੇ ਨੀਤੀ ਤੇ ਹੈ ਜੋ ਲੋਕਾ ਲਈ ਹੋਰ ਤੇ ਆਪਣੇ ਵਿਧਾਇਕ ਮੰਤਰੀਆਂ ਲਈ ਹੋਰ ਹੈ।