ਪਠਾਨਕੋਟ/ਨੀਰਜ ਸਲਹੋਤਰਾ
ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ ਤੋ ਬਾਅਦ ਮਹਿੰਗਾਈ ਕਈ ਗੁਣਾ ਵੱਧੀ ਹੈ ਲੋਕਾ ਵਿੱਚ ਮਹਿੰਗਾਈ ਦੀ ਹਾਹਾਕਾਰ ਹੈ ਲੇਕਿਨ ਭਾਜਪਾ ਦੇ ਨੇਤਾਵਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ। ਭਾਜਪਾ ਨੇਤਾਵਾਂ ਦੀ ਅੱਖਾਂ ਖੋਲਣ ਲਈ ਪਠਾਨਕੋਟ ਵਿੱਚ ਕਾਂਗਰਸੀ ਆਗੂਆ ਨੇ ਭਾਜਪਾ ਦੇ ਸੰਸਦ ਸਨੀ ਦਿਉਲ ਦੇ ਘਰ ਅੱਗੇ ਅਨੋਖਾ ਪ੍ਰਦਰਸਨ ਕੀਤਾ।
ਯੂਥ ਕਾਂਗਰਸ ਦੇ ਵਰਕਰਾਂ ਦੁਆਰਾਂ ਸਨੀ ਦਿਉਲ ਦੇ ਘਰ ਦੇ ਬਾਹਰ ਪਿਕੌੜਿਆ ਦੀ ਦੁਕਾਨ ਲਗਾਈ ਤੇ ਫਿਰ ਪਾਣੀ ਵਿੱਚ ਪਕੌੜੇ ਤਲੇ। ਯੂਥ ਕਾਂਗਰਸ ਦੁਆਰਾਂ ਸਨੀ ਦਿਉਲ ਤੋ ਸੰਸਦ ਮੈਂਬਰ ਤੋ ਅਸਤੀਫ਼ੇ ਦੀ ਵੀ ਮੰਗ ਕੀਤੀ ਗਈ।
ਗੋਰਤਲਬ ਹੈ ਕਿ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਲੋਕਾਂ ਵੱਲੋਂ ਸਨੀ ਦਿਓਲ ਦੀ ਗੁਮਸ਼ੁਦਗੀ ਦੇ ਪੋਸਟਰ ਛਪਵਾਕੇ ਇਲਾਕੇ ਵਿੱਚ ਲਗਾਏ ਗਏ ਸਨ