ਕੈਲਗਰੀ ਦੀ ਇਕ ਲੇਕ ਵਿਚੋਂ ਪੰਜਾਬੀ ਮੂਲ ਦੀ ਔਰਤ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਜਿਆਦਾ ਪੰਜਾਬੀਆਂ ਦੇ ਰਹਿਣ ਵਾਲੇ ਇਲਾਕੇ ਟੈਰਾਲੇਕ ਨਾਰਥ ਈਸਟ ਕੈਲਗਰੀ ਇਲਾਕੇ ’ਚ ਔਰਤ ਦੀ ਲਾਸ਼ ਮਿਲਣ ਦੀ ਖ਼ਬਰ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾ ਸਵੇਰੇ ਤਕਰੀਬਨ 7.30 ਵਜੇ ਰੋਜ਼ਾਨਾ ਦੀ ਤਰ੍ਹਾਂ ਘਰੋਂ ਸੈਰ ਕਰਨ ਵਾਸਤੇ ਗਈ ਸੀ ਪਰ ਵਾਪਸ ਨਹੀਂ ਮੁੜੀ। ਮ੍ਰਿਤਕਾ ਦੀ ਪਹਿਚਾਣ ਹਰਬੰਸ ਕੌਰ ਸਿੱਧੂ ਵਜੋਂ ਹੋਈ। ਜਿਸ ਦੀ ਲਾਸ਼ ਟੈਰਾਲੇਕ ਇਲਾਕੇ ਦੀ ਲੇਕ ’ਚੋਂ ਮਿਲੀ ਹੈ। ਪੁਲਿਸ ਨੇ ਮੌਕੇ ’ਤੇ ਜਾ ਕੇ ਲਾਸ਼ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਹਰਬੰਸ ਕੌਰ ਸਿੱਧੂ ਕੈਲਗਰੀ ਵਾਸੀ ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ (ਸਾਬਕਾ ਫੌਜੀਆਂ ਦੀ ਸੰਸਥਾ ) ਦੇ ਸਾਬਕਾ ਪ੍ਰਧਾਨ,ਅਤੇ ਇੰਡੋ ਕਨੇਡੀਅਨ ਕਮਿਊਨਿਟੀ ਐਸੋਸੀਏਸ਼ਨ ਦੇ ਬਾਨੀ ਸ: ਮੋਹਨ ਸਿੰਘ ਸਿੱਧੂ ਦੀ ਧਰਮਪਤਨੀ ਸਨ।
ਕੈਲਗਰੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਜਾ ਰਿਹਾ ਹੈ।