ਟੀਟੂ ਬਾਣੀਆ ਅਕਸਰ ਆਪਣੇ ਕਾਰਨਾਮਿਆਂ ਕਾਰਨ ਚਰਚਾ ‘ਚ ਬਣੇ ਰਹਿੰਦੇ ਹਨ। ਅਜ ਮੁੱਲਾਂਪੁਰ ਦਾਖਾ ਵਿੱਚ ਟੀਟੂ ਬਾਣੀਆ ਵੱਲੋਂ ਲੱਡੂ ਵੰਡ ਕੇ ਵੱਖਰੇ ਅੰਦਾਜ ਚ ਵਿਰੋਧ ਪ੍ਰਗਟ ਕੀਤਾ ਗਿਆ ਹੈ। ਟੀਟੂ ਬਾਣੀਏ ਦਾ ਕਿਹਾ ਕਿ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਤਹਿਸੀਲਦਾਰ ਦੀ ਨੌਕਰੀ ਮਿਲੀ ਹੈ ਇਸ ਖੁਸ਼ੀ ਚ ਲੱਭੂ ਵੰਡੇ ਜਾ ਰਹੇ ਨੇ ਜੋ ਅਸਲ ਚ ਉਨ੍ਹਾਂ ਦਾ ਵਿਰੋਧ ਹੈ। ਉਸ ਦਾ ਕਹਿਣਾ ਹੈ ਕਿ ਅੱਜ ਆਮ ਲੋਕਾਂ ਨੂੰ ਨੌਕਰੀਆਂ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਕਈ ਕਈ ਸਾਲ ਮਿਹਨਤ ਕਰਨ ਦੇ ਬਾਵਜੂਦ ਨੌਕਰੀਆਂ ਨਹੀਂ ਮਿਲਦੀਆਂ ਉੱਥੇ ਮੰਤਰੀਆਂ ਦੇ ਪੁੱਤਰਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਨੌਕਰੀਆਂ ਮਿਲ ਰਹੀਆਂ ਨੇ।

ਟੀਟੂ ਦਾ ਕਹਿਣਾ ਹੈ ਕਿ ਵਿਧਾਇਕਾਂ ਨੂੰ ਪਹਿਲਾਂ ਰੱਜਵੀਆਂ ਤਨਖ਼ਾਹਾਂ ਤੇ ਫਿਰ ਪੈਨਸ਼ਨਾਂ ਮਿਲਦੀਆਂ ਹਨ। ਉਧਰ ਹੀ ਰਾਕੇਸ਼ ਪਾਂਡੇ ਦੇਖ ਲਓ ਜੋ ਪੰਜ ਵਾਰ ਵਿਧਾਇਕ ਬਣ ਚੁੱਕੇ ਨੇ ਉਨ੍ਹਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਕਿੰਨੀਆਂ ਹੋਣੀਆਂ ਤੁਸੀਂ ਆਪ ਸੋਚ ਸਕਦੇ ਹੋ।

ਟੀਟੂ ਦਾ ਕਹਿਣਾ ਹੈ ਕਿ ਮੰਤਰੀਆਂ ਦੇ ਘਰ ਦੇ ਚੁੱਲੇ ਤੋਂ ਲੈ ਕੇ ਪੈਟਰੋਲ ਡੀਜ਼ਲ ਦਾ ਖਰਚਾ, ਉਨ੍ਹਾਂ ਦੇ ਪਰਿਵਾਰਾਂ ਦੇ ਹਸਪਤਾਲ ਦਾ ਖ਼ਰਚਾ ਗੰਨਮੈਨਾਂ ਦਾ ਖਰਚਾ ਤੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਤਕ ਮਿਲਦੀਆਂ। ਇਕ ਆਮ ਵਿਅਕਤੀ ਜਿਹੜਾ ਕਈ ਸਾਲਾਂ ਤੋਂ ਮਿਹਨਤ ਕਰਦਾ ਫਾਰਮ ਭਰਦਾ ਪਰ ਉਹ ਨੌਕਰੀਆਂ ਨਿਕਲਦੀਆਂ ਹੀ ਨਹੀਂ ਜੋ ਕਿ ਆਮ ਲੋਕਾਂ ਨਾਲ ਧੋਖਾ ਹੈ