ਸੁਲਤਾਨਪੁਰ ਲੋਧੀ/ਚੰਦਰ ਮੜੀਆ
ਸਿਆਸੀ ਪਾਰਟੀਆਂ ਵਿੱਚ ਫੇਰਬਦਲ ਹੋਣਾ ਇੱਕ ਆਮ ਗੱਲ ਮੰਨੀ ਜਾਂਦੀ ਹੈ ਖਾਸ ਕਰ ਅਜਿਹੇ ਫੇਰਬਦਲ ਜਦੋਂ ਆਗੂਆਂ ਵੱਲੋਂ ਵੋਟਾਂ ਦੇ ਨਜਦੀਕ ਹੋਣ ਤੇ ਪਲਟੀ ਮਾਰ ਲਈ ਜਾਂਦੀ ਹੈ ਅਜਿਹੀ ਹੀ ਹਲਚਲ ਕੁਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਵੇਖਣ ਨੂੰ ਮਿਲ ਰਹੀ ਹੈ ਕੁਝ ਦਿਨ ਪਹਿਲਾਂ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੱਕੇ ਸੁਖਪਾਲ ਸਿੰਘ ਖਹਿਰਾ ਦਾ ਕਾਂਗਰਸ ਪਾਰਟੀ ਵਿੱਚ ਮੁੜ ਤੋਂ ਸ਼ਾਮਿਲ ਹੋਣ ਤੋ ਬਾਅਦ ਅੱਜ ਇੱਕ ਹੋਰ ਆਗੂ ਵੱਲੋ ਪਾਰਟ ਬਦਲੀ ਗਈ ਹੈ ਤੇ ਨਾਮ ਘਰ ਵਾਪਸੀ ਦਾ ਹੀ ਦਿੱਤਾ ਹੈ। ਅਸੀਂ ਗੱਲ ਕਰ ਰਹੇ ਹਾਂ ਬਾਸਕਿਟਬਾਲ ਦੇ ਨੈਸ਼ਨਲ ਖਿਡਾਰੀ ਅਤੇ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਦੀ ਜਿਨ੍ਹਾਂ ਵੱਲੋਂ ਅੱਜ ਚੰਡੀਗੜ੍ਹ ਵਿਖੇ ਰੱਖੀ ਪਰੈਸ ਕਾਨਫਰੰਸ ਵਿੱਚ ਮੁੜ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ ਪੰਜਾਬ ਪੁਲਿਸ ਵਿੱਚ ਬਤੋਰ ਐਸ ਪੀ ਰੈਂਕ ਦੀ ਸੇਵਾ ਨਿਭਾ ਚੁੱਕੇ ਚੀਮਾ ਦਾ ਮੁੜ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਕੁਝ ਦਿਨ ਪਹਿਲਾਂ ਤੋਂ ਕਿਆਸੇ ਲਗਾਏ ਜਾ ਰਹੇ ਸਨ ਅਤੇ ਅੱਜ ਇਸਦਾ ਐਲਾਨ ਵੀ ਕਰ ਦਿੱਤਾ ਗਿਆ।ਸੱਜਣ ਚੀਮਾ ਇੱਕ ਬਾਸਕਟਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਰਹੇ ਹਨ ਤੇ ਪੰਜਾਬ ਪੁਲਿਸ ਵਿੱਚ ਐਸ਼ ਪੀ ਰੈਂਕ ਦੇ ਆਧਿਕਾਰੀ ਵੀ ਰਹੇ ਹਨ।
ਸੱਜਣ ਚੀਮਾ ਨੇ 2017 ਚੋਣਾਂ ਤੋ ਪਹਿਲਾ ਐਸ਼ ਪੀ ਦੇ ਆਹੁਦੇ ਤੋ ਅਸਤੀਫ਼ਾ ਦੇ ਦਿੱਤਾ ਸੀ ਤੇ ਆਮ ਆਦਮੀ ਪਾਰਟੀ ਵੱਲੋ ਸੁਲਤਾਨਪੁਰ ਲੋਧੀ ਤੋ ਚੋਣ ਲੜੀ ਸੀ ਤੇ ਤਿੱਨ ਕੁ ਸਾਲ ਪਹਿਲਾ ਸਰੋਮਣੀ ਅਕਾਲੀ ਦਲ ਜੁਆਇਨ ਕਰ ਲਿਆ ਸੀ ਸੱਜਣ ਸਿੰਘ ਚੀਮਾ ਨੂੰ ਖ਼ੁਦ ਸੁਖਬੀਰ ਬਾਦਲ ਨੇ ਸੁਲਤਾਨਪੁਰ ਲੋਧੀ ਵਿਖੇ ਇੱਕ ਸਮਾਗਮ ਦੌਰਾਨ ਅਕਾਲੀ ਦਲ ਜੁਆਇਨ ਕਰਵਾਇਆਂ ਸੀ ਤੇ ਹੁਣ ਤਿੰਨ ਸਾਲ ਬਾਅਦ ਜਦੋਂ ਸੱਜਣ ਚੀਮਾ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ ਤਾ ਸੱਜਣ ਚੀਮਾ ਤੇ ਸਾਥੀਆਂ ਨੂੰ ਭਗਵੰਤ ਮਾਨ ਤੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨੇ ਆਮ ਆਦਮੀ ਪਾਰਟੀ ਜੁਆਇਨ ਕਰਵਾਈ।
ਸੱਜਣ ਸਿੰਘ ਚੀਮਾ ਦੇ ਐਸ਼ ਪੀ ਰਹਿੰਦੇ ਸੁਖਬੀਰ ਬਾਦਲ ਦੇ ਕਰੀਬੀ ਵੀ ਮੰਨਿਆਂ ਜਾਂਦਾ ਰਿਹਾ ਹੈ ਜਿਸ ਦੇ ਚੱਲਦੇ ਸੱਜਣ ਸਿੰਘ ਚੀਮਾ ਨੂੰ ਵਿਧਾਨ ਸਭਾ ਸੁਲਤਾਨਪੁਰ ਲੋਧੀ ਤੋ ਅਕਾਲੀ ਦਲ ਦੀ ਉਮੀਦਵਾਰੀ ਦਾ ਮਜ਼ਬੂਤ ਦਾਅਵੇਦਾਰ ਮੰਨਿਆਂ ਜਾ ਰਿਹਾ ਸੀ ਲੇਕਿਨ ਅੱਜ ਸੱਜਣ ਚੀਮਾ ਨੇ ਦੁਬਾਰਾ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਅਫ਼ਵਾਹਾਂ ਇਹ ਵੀ ਨੇ ਕਿ ਸੱਜਣ ਚੀਮਾ ਨੂੰ ਅਕਾਲੀ ਦਲ ਵੱਲੋ ਸੀਟ ਨਹੀਂ ਮਿਲਦੀ ਦਿਖਣ ਤੋ ਬਾਅਦ ਹੀ ਉਹ ਦੁਬਾਰਾ ਆਮ ਆਦਮੀ ਪਾਰਟੀ ਵਿੱਚ ਗਏ ਹਨ ਜਿੱਥੋਂ ਉਹ ਦੁਬਾਰਾ ਸੁਲਤਾਨਪੁਰ ਲੋਧੀ ਤੋ ਚੋਣ ਲੜ ਸਕਦੇ ਹਨ।
ਸੱਜਣ ਸਿੰਘ ਚੀਮਾ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨੂੂੰ ਆਪਣੀ ਗਲਤੀ ਦੱਸਿਆ ਤੇ ਹੁਣ ਆਮ ਆਦਮੀ ਪਾਰਟੀ ਵਿੱਚ ਜਾਣ ਨੂੰ ਘਰ ਵਾਪਸੀ ਦੱਸਿਆ। ਸੱਜਣ ਚੀਮਾ ਮੁਤਾਬਕ ਉਹ ਸੁਲਤਾਨਪੁਰ ਲੋਧੀ ਵਿੱਚ ਵਰਕਰਾਂ ਲਈ ਸੰਘਰਸ਼ ਕਰਦੇ ਰਹੇ ਹਨ
ਜਿਸਦਾ ਸਿੱਟਾ ਇਹ ਨਿਕਲਿਆ ਕਿ ਉਹਨਾਂ ਉੱਤੇ ਇਰਾਦਾ ਕਤਲ ਵਰਗੇ ਮਾਮਲੇ ਦਰਜ ਕਰ ਦਿੱਤੇ ਗਏ। ਜਦਕਿ ਪਾਰਟੀ ਦੇ ਮਾਹੋਲ ਦੇ ਅਨੁਕੂਲ ਉਹਨਾਂ ਨੇ ਅਕਾਲੀ ਦਲ ਛੱਡਣ ਦਾ ਮਨ ਬਣਾ ਲਿਆ।