ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਵਿਚ ਰਾਹਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਲੋਕਾਂ ਨੂੰ ਵੀ ਵੱਡੀ ਰਹਤ ਦਿੱਤੀ ਹੈ। ਪੰਜਾਬ ਸਰਕਾਰ ਨੇ ਹੁਣ ਸ਼ਨੀਵਾਰ ਦਾ ਲਾਕਡਾਊਨ ਖ਼ਤਮ ਕਰ ਦਿੱਤਾ ਹੈ। ਨਵੇਂ ਹੁਕਮਾਂ ਮੁਤਾਬਕ ਪੰਜਾਬ ਵਿਚ ਹੁਣ ਸਿਰਫ਼ ਐਤਵਾਰ ਦਾ ਹੀ ਲਾਕਡਾਊਨ ਹੋਵੇਗਾ। ਪੰਜਾਬ ਸਰਕਾਰ ਵਲੋਂ ਇਹ ਫ਼ੈਸਲਾ ਅੱਜ ਹੋਈ ਕੋਵਿਡ ਰੀਵਿਊ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਲਗਾਈਆਂ ਪਾਬੰਦੀਆਂ ਵਿਚ 15 ਜੂਨ ਤਕ ਲਈ ਵਾਧਾ ਕਰ ਦਿੱਤਾ ਹੈ।ਇਸ ਦੇ ਨਾਲ ਹੀ ਵਿਆਹ ਸਮਾਗਮ ਵਿਚ ਹੋਣ ਵਾਲੀ ਗੈਦਰਿੰਗ ਵਿਚ ਵੀ ਵਾਧਾ ਕੀਤਾ ਗਿਆ ਹੈ। ਪਹਿਲਾਂ ਵਿਆਹ ਸਮਾਗਮ ਵਿਚ ਸਿਰਫ 10 ਲੋਕ ਸ਼ਾਮਲ ਹੋ ਸਕਦੇ ਸਨ, ਜਿਸ ਦੀ ਗਿਣਤੀ ਵਧਾ ਕੇ ਹੁਣ 20 ਕਰ ਦਿੱਤੀ ਗਈ ਹੈ। ਹੁਣ 20 ਲੋਕ ਵਿਆਹ ਸਮਾਗਮ ਵਿਚ ਸ਼ਿਰਕਤ ਕਰ ਸਕਣਗੇ,,, ਦੇਖੋ ਪੰਜਾਬ ਵਾਸੀਆਂ ਨੂੰ ਕੀ-ਕੀ ਮਿਲੀ ਰਾਹਤ
15 ਜੂਨ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ
ਲੌਕਡਾਊਨ ‘ਚ ਦਿੱਤੀ ਗਈ ਵੱਡੀ ਰਾਹਤ
ਸ਼ਾਮ 6 ਵਜੇ ਤੱਕ ਖੋਲੀਆਂ ਜਾ ਸਕਣਗੀਆਂ ਦੁਕਾਨਾਂ
ਨਿਜੀ ਅਦਾਰੇ 50 ਫੀਸਦ ਸਟਾਫ ਨਾਲ ਖੋਲ ਸਕਦੇ ਨੇ ਦਫਤਰ
ਵਿਆਹ ਤੇ ਭੋਗ ਸਮਾਗਮਾਂ ‘ਚ 20 ਤੱਕ ਲੋਕ ਹੋ ਸਕਦੇ ਨੇ ਸ਼ਾਮਲ
ਨੌਕਰੀਆਂ ਲਈ ਇਮਤਿਹਾਨਾਂ ਨੂੰ ਦਿੱਤੀ ਛੋਟ
ਨੈਸ਼ਨਲ ਤੇ ਇੰਟਰਨੈਸ਼ਨਲ ਖੇਡਾਂ ਦੇ ਟਰੇਨਿੰਗ ਕੈਂਪਾਂ ਨੂੰ ਛੋਟ
ਇੱਕ ਹਫਤੇ ਤੱਕ ਖੋਲੇ ਜਾਣਗੇ ਜਿੰਮ ਤੇ ਰੈਸਟੋਰੈਂਟ
50 ਫੀਸਦ ਕਪੈਸਟੀ ਨਾਲ ਖੋਲੇ ਜਾਣਗੇ ਜਿੰਮ ਤੇ ਰੈਸਟੋਰੈਂਟ
ਜਿੰਮ ਮਾਲਕਾਂ ਤੇ ਵਰਕਰਾਂ ਨੂੰ ਵੈਕਸੀਨ ਲਵਾਉਣਾ ਜ਼ਰੂਰੀ
ਰੈਸਟੋਰੈਂਟ ਮਾਲਕਾਂ ਤੇ ਵਰਕਰਾਂ ਨੂੰ ਵੈਕਸੀਨ ਲਵਾਉਣਾ ਜ਼ਰੂਰੀ
ਨਾਈਟ ਕਰਫਿਊ ਦਾ ਸਮਾਂ ਵੀ ਬਦਲਿਆ
ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ ਨਾਈਟ ਕਰਫਿਊ
ਸਿਰਫ ਐਤਵਾਰ ਨੂੰ ਰਹੇਗਾ ਵੀਕਐਂਡ ਲੌਕਡਾਊਨ
ਸ਼ਨੀਵਾਰ ਨੂੰ ਨਹੀਂ ਹੋਵੇਗਾ weakened lockdown
ਕਰੋਨਾ ਦੇ ਘਟਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਦਿੱਤੀ ਰਾਹਤ
ਜਿਲਾ ਪ੍ਰਸ਼ਾਸਨ ਨੂੰ ਲੋੜ ਮੁਤਾਬਿਕ ਫੈਸਲੇ ਲੈਣ ਦਾ ਅਧਿਕਾਰ