ਪੰਜਾਬ ਵਿੱਚ ਇੱਕ ਵਾਰ ਇਨਸਾਨੀਅਤ ਸ਼ਰਮਸਾਰ ਹੋਈ। ਇੱਥੋਂ ਦੇ ਆਦਮਪੁਰ ਦੇ ਪਿੰਡ ਤਲਵੰਡੀ ਅਰਾਇਆਂ ‘ਚ ਦਰਿੰਦਗੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮ ਸਬੰਧਾਂ ਦੇ ਚੱਲਦਿਆਂ ਗੁੱਜਰ ਪਰਿਵਾਰ ਨੇ 25 ਸਲ ਦੇ ਮੁੰਡੇ ਨੂੰ ਕਿਡਨੈਪ ਕਰਕੇ ਲਗਾਤਾਰ 8 ਘੰਟੇ ਮਾਰ-ਕੁੱਟ ਕੀਤੀ। ਇੱਥੋਂ ਤਕ ਕਿ ਗਿਲਾਸ ‘ਚ ਪੇਸ਼ਾਬ ਪਾ ਕੇ ਵੀਡੀਓ ਵੀ ਬਣਾਇਆ। ਇਸ ਸਬੰਧੀ ਜਾਣਕਾਰੀ ਮਿਲਣ ‘ਤੇ ਪਰਿਵਾਰ ਨੇ ਕੜੀ ਮਸ਼ੱਕਤ ਤੋਂ ਬਾਅਦ ਪੀੜ੍ਹਤ ਨੌਜਵਾਨ ਨੂੰ ਦਰਿੰਦਗਿਆਂ ਦੀ ਝੁੰਗਲ ਚੋਂ ਬਚਾਇਆ।
ਮਿਲੀ ਜਾਣਕਾਰੀ ਮੁਤਾਬਕ ਪੀੜ੍ਹਤ ਨੌਜਵਾਨ ਰਾਂਝਾ ਦੇ 5 ਸਾਲਾਂ ਤੋਂ ਨੌਜਵਾਨ ਕੁੜੀ ਨਾਲ ਪ੍ਰੇਮ ਸਬੰਧ ਸਨ। ਲੜਕੀ ਦੇ ਪਰਿਵਾਰ ਨੇ ਉਸ ਦਾ ਵਿਆਹ ਕਿਸੇ ਹੋਰ ਨੌਜਵਾਨ ਨਾਲ ਕਰ ਦਿੱਤਾ ਸੀ ਤੇ ਬਾਅਦ ਵਿੱਚ ਉਸ ਦਾ ਤਾਲਾਕ ਹੋ ਗਿਆ। ਲੜਕੀ ਦੇ ਪਰਿਵਾਰ ਨੂੰ ਲੱਗਦਾ ਸੀ ਕਿ ਇਹ ਸਭ ਕੁਝ ਰਾਂਝਾ ਦੇ ਕਾਰਨ ਹੋਇਆ ਤੇ ਸ਼ੱਕ ਦੇ ਅਧਾਰ ‘ਤੇ ਉਨ੍ਹਾਂ ਨੇ ਨੌਜਵਾਨ ਨੂੰ ਛੁਕਵਾਇਆ, ਮਾਰ-ਕੁੱਟ ਕੀਤੀ ਅਤੇ ਪਿਸ਼ਾਬ ਪਿਲਾਇਆ। ਰਾਂਝਾ ਦੇ ਅਗਵਾ ਹੋਣ ਦੀ ਖਬਰ ਮਿਲਦੇ ਹੀ ਪਰਿਵਾਰ ਉਸ ਨੂੰ ਛੁਡਵਾਉਣ ਪਹੁੰਚਿਆ ਤੇ ਪੀੜ੍ਹਤ ਨੇ ਸਾਰੀ ਘਟਨਾ ਆਪਣੇ ਪਿਤਾ ਨੂੰ ਦੱਸੀ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਰਾਂਝਾ ਦੀ ਜੋ ਵੀਡੀਓ ਬਣਾਈ ਸੀ ਉਸ ਨੂੰ ਵਾਇਰਲ ਕਰ ਦਿੱਤਾ ਜਿਸ ਤੋਂ ਬਾਅਦ ਉਹ ਪਰੇਸ਼ਾਨ ਹੋ ਕੇ ਬਿਨਾਂ ਕਿਸੇ ਨੂੰ ਕੁੱਝ ਦੱਸੇ ਘਰੋਂ ਚਲਾ ਗਿਆ।
ਪੁਲਿਸ ਨੇ ਦੋਸ਼ੀਆਂ ਖਿਲਾਫ ਆਈਪੀਸੀ ਦੀ ਧਾਰ 323, 341, 342, 365, 506 ਅਤੇ 149 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ 2 ਮਹਿਲਾਵਾਂ ਸਣੇ 12 ਲੋਕਾਂ ‘ਤੇ ਕੇਸ ਦਰਜ ਕੀਤਾ ਹੈ ਜਿੰਨ੍ਹਾਂ ਚੋਂ 3 ਅਣਪਛਾਤੇ ਹਨ। ਇਸ ਸਬੰਧੀ ਥਾਣਾ ਆਦਮਪੁਰ ਦੇ ਐੱਸ.ਐੱਚ.ਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਸ਼ੈਫੂ, ਸ਼ਫੀ, ਗੁਲਾਮ, ਕਾਉ, ਕਾਲੀ, ਨਜੀਰ, ਬੰਟੀ ਅਤੇ ਹੋਰਨਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।