class="bp-nouveau post-template-default single single-post postid-2206 single-format-standard admin-bar no-customize-support wpb-js-composer js-comp-ver-5.7 vc_responsive no-js">
Latest ਪੰਜਾਬ

ਵੱਡੀ ਕਾਰਵਾਈ- ਸੁਖਬੀਰ ਬਾਦਲ ਸਮੇਤ 200 ਲੋਕਾਂ ‘ਤੇ ਹੋਏ ਪਰਚੇ ਦਰਜ

ਕੋਰੋਨਾ ਮਹਾਮਾਰੀ ਦੌਰਾਨ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਮੋਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਸਮੇਤ 200 ਅਕਾਲੀ ਆਗੂਆਂ ਅਤੇ ਰੈਲੀ ’ਚ ਸ਼ਾਮਲ ਹੋਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਫ਼ੇਜ਼-7 ’ਚ ਰਿਹਾਇਸ਼ ਨੇੜੇ ਪੈਂਦੇ ਸੈਂਟ ਸੋਲਜਰ ਸਕੂਲ ਮੋਹਾਲੀ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਮੋਹਾਲੀ ਪਹੁੰਚੀ ਹੋਈ ਸੀ।

ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਸਾਨੇਵਾਲ ਸ਼ਰਨਜੀਤ ਸਿੰਘ ਢਿੱਲੋਂ, ਡੇਰਾਬੱਸੀ ਤੋਂ ਵਿਧਾਇਕ ਐੱਨ. ਕੇ. ਸ਼ਰਮਾ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਵਿਧਾਇਕ ਪਵਨ ਕੁਮਾਰ ਟੀਨੂੰ, ਡਾ. ਸੁਖਵਿੰਦਰ ਸਿੰਘ ਸੁੱਖੀ ਵਿਧਾਇਕ ਬੰਗਾ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਗੁਰਬਚਨ ਸਿੰਘ ਬੱਬੇਹਾਲੀ ਸਾਬਕਾ ਵਿਧਾਇਕ, ਬਲਦੇਵ ਸਿੰਘ ਵਿਧਾਇਕ ਫਿਲੌਰ, ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਵਿਰਸਾ ਸਿੰਘ ਵਲਟੋਹਾ ਸਾਬਕਾ ਵਿਧਾਇਕ, ਸੁਖਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਗੁਰਪ੍ਰਤਾਪ ਸਿੰਘ ਬਡਾਲਾ ਵਿਧਾਇਕ ਨਕੋਦਰ, ਲਖਵਿੰਦਰ ਸਿੰਘ ਲੋਧੀ ਨੰਗਲ ਵਿਧਾਇਕ ਬਟਾਲਾ, ਚਰਨਜੀਤ ਸਿੰਘ ਬਰਾੜ ਸਿਆਸੀ ਸਲਾਹਕਾਰ ਸੁਖਬੀਰ ਸਿੰਘ ਬਾਦਲ, ਹਰਚਰਨ ਸਿੰਘ, ਹਰਦੇਵ ਸਿੰਘ ਨੌਨੀ ਮਾਨ, ਸਰਬਜੀਤ ਸਿੰਘ ਮੱਕੜ, ਹਰਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਚੰਦੂਮਾਜਰਾ, ਰੋਜੀ ਬਰਕੰਦੀ, ਬੰਟੀ ਰੋਮਾਣਾ, ਰਣਜੀਤ ਸਿੰਘ ਗਿੱਲ ਗਿਲਕੋ ਵੈਲੀ ਖਰੜ ਸਮੇਤ 200 ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਹੈ।

ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਆਮ ਆਦਮੀ ਪਾਰਟੀ ਦੇ 150 ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ‘ਆਪ’ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।

ਇਸ ਧਰਨੇ ਵਿਚ ਸ਼ਾਮਲ ਵਿਧਾਇਕ ਰੋਪੜ ਅਮਰਜੀਤ ਸਿੰਘ ਸੰਦੋਆ, ਵਿਧਾਇਕ ਗੁਰੂਹਰਸਾਏ ਜੈ ਕ੍ਰਿਸ਼ਨ, ਸਰਬਜੀਤ ਕੌਰ ਮਾਣੂਕੇ, ‘ਆਪ’ ਆਗੂ ਅਨਮੋਲ ਗਗਨ ਮਾਨ, ਗੁਰਵਿੰਦਰ ਮਿੱਤਲ, ਪ੍ਰਭਜੋਤ ਕੌਰ, ਗੁਰਤੇਜ ਪੰਨੂੰ, ਵਿਨੀਤ ਵਰਮਾ, ਡਾ. ਸੰਨੀ ਆਹਲੂਵਾਲੀਆ, ਪਰਮਿੰਦਰ ਗੋਲਡੀ, ਨਰਿੰਦਰ ਸਿੰਘ ਸ਼ੇਰਗਿੱਲ, ਸੁਭਾਸ਼ ਸ਼ਰਮਾ, ਰਾਜ ਗਿੱਲ, ਦੇਵ ਮਾਨ, ਚੇਤਨ ਯੋਧੇਮਾਜਰਾ, ਦਿਨੇਸ਼ ਚੱਠਾ, ਤੇਜਿੰਦਰ ਮਹਿਰਾ, ਨਰਿੰਦਰ ਟਿਵਾਣਾ, ਅਜੇ ਲਿਬੜਾ, ਨੀਨਾ ਮਿੱਤਲ, ਅਨੂੰ, ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਵਿਰੁੱਧ ਅੱਜ ਡਿਊਟੀ ਮੈਜਿਸਟ੍ਰੇਟ ਹਿਤੇਨ ਕਪਿਲਾ ਬੀ. ਡੀ. ਪੀ. ਓ. ਖਰੜ (ਮੋਹਾਲੀ) ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ।

Leave a Comment

Your email address will not be published.

You may also like

Skip to toolbar