ਆਏ ਦਿਨ ਟਵਿੱਟਰ ਵਲੋਂ ਲੋਕਾਂ ਦੇ ਅਕਾਉਂਟ ਬਲਾਕ ਕੀਤੇ ਜਾ ਰਹੇ ਹਨ, ਚਾਹੇ ਫਿਰ ਕੋਈ ਆਮ ਵਿਅਕਤੀ ਹੋਏ ਜਾਂ ਕਲਾਕਰ। ਹੁਣ ਮਸ਼ਹੂਰ ਪੰਜਾਬੀ ਗਾਇਕ ਅਤੇ ਕਲਾਕਾਰ ਜੈਜੀ ਬੀ ਦਾ ਅਕਾਉਂਟ ਟਵਿੱਟਰ ਵੱਲੋਂ ਬਲਾਕ ਕਰ ਦਿੱਤਾ ਗਿਆ ਹੈ। ਜੈਜ਼ੀ ਬੀ ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਲਿਖਿਆ ਕਿ ਕਿਸਾਨਾਂ ਦੇ ਹੱਕ ਵਿਚ ਅਤੇ 84 ਦੇ ਬਾਰੇ ਵਿਚ ਬੋਲਣ ਲਈ ਉਸਦਾ ਟਵਿੱਟਰ ਅਕਾਉਂਟ ਬਲਾਕ ਕੀਤਾ ਗਿਆ । ਮਸ਼ਹੂਰ ਗਾਇਕ ਜੈਜ਼ੀ ਬੀ ਦੇ ਟਵਿੱਟਰ ਅਕਾਉਂਟ ਉੱਤੇ ਟਵਿੱਟਰ ਇੰਡੀਆ ਨੇ ਰੋਕ ਲਗਾ ਦਿੱਤੀ ਹੈ। ਉਸਦਾ ਅਕਾਉਂਟ ਖੋਲ੍ਹਣ ‘ਤੇ, ਇਹ ਲਿਖਿਆ ਹੈ ਕਿ ਕਾਨੂੰਨੀ ਮੰਗ ਦੇ ਜਵਾਬ ਵਿਚ ਅਕਾਉਂਟ ਰੋਕ ਦਿੱਤਾ ਗਿਆ ਹੈ। ਜੈਜ਼ੀ ਬੀ ਟਵਿੱਟਰ ਦਾ ਕਿਰਿਆਸ਼ੀਲ ਉਪਭੋਗਤਾ ਸੀ ਅਤੇ ਅਚਾਨਕ ਉਸ ਦੇ ਖਾਤੇ ਨੂੰ ਰੋਕਣਾ ਹਰ ਕਿਸੇ ਨੂੰ ਹੈਰਾਨ ਕਰਨ ਵਾਲਾ ਹੈ।

ਟਵਿੱਟਰ ਇੰਡੀਆ ਵੱਲੋਂ ਇਹ ਕਾਰਵਾਈ ਬਹੁਤ ਤੇਜ਼ ਅਤੇ ਅਚਾਨਕ ਕੀਤੀ ਗਈ ਹੈ। ਜੈਜ਼ੀ ਬੀ ਨੂੰ ਕਦੇ ਚੇਤਾਵਨੀ ਨਹੀਂ ਦਿੱਤੀ ਗਈ ਹੈ ਜਾਂ ਕਲਾਕਾਰ ਦੁਆਰਾ ਪਰੇਸ਼ਾਨ ਕਰਨ ਵਾਲਾ ਟਵੀਟ ਕਦੇ ਨਹੀਂ ਵੇਖਿਆ ਗਿਆ। ਅਜਿਹੇ ਵਿੱਚ ਟਵਿੱਟਰ ਇੰਡੀਆ ਦੀ ਕਾਰਵਾਈ ਉੱਤੇ ਸਵਾਲ ਖੜੇ ਹੋ ਰਹੇ ਹਨ।ਕਿਸੇ ਵੀ ਧਿਰ ਵੱਲੋਂ ਇਸ ਬਾਰੇ ਅਧਿਕਾਰਤ ਬਿਆਨ ਨਹੀਂ ਦਿੱਤੇ ਗਏ ਹਨ। ਟਵਿੱਟਰ ਇੰਡੀਆ ਵੀ ਇਸ ਮੁੱਦੇ ‘ਤੇ ਸੁੰਨ ਹੈ ਅਤੇ ਉਸਨੇ ਕਾਰਵਾਈ ਦੇ ਪਿੱਛੇ ਕੋਈ ਕਾਰਨ ਪੇਸ਼ ਨਹੀਂ ਕੀਤਾ ਹੈ ਅਤੇ ਲੋਕਾਂ ਦੇ ਪ੍ਰਸ਼ਨਾਂ ਦੇ ਜਵਾਬ ਨਹੀਂ ਦਿੱਤੇ ਹਨ।