ਉੱਤਰੀ ਕਸ਼ਮੀਰ ‘ਚ ਪਹਾੜੀਆਂ ਦੇ ਵਿਚਕਾਰ ਵਸਿਆਂ ਵਿਆਨ ਉਂਝ ਤਾਂ ਦੇਸ਼ ਦੇ ਪੱਛੜੇ ਪਿੰਡਾਂ ‘ਚ ਗਿਣਿਆ ਜਾਂਦਾ ਹੈ, ਪਰ ਕੋਰੋਨਾ ਟੀਕਾਕਰਨ ਦੇ ਮਾਮਲੇ ‘ਚ ਇਹ ਸਭ ਤੋਂ ਅੱਗੇ ਹੈ। ਪਿੰਡ ‘ਚ 18+ ਉਮਰ ਵਰਗ ਦੇ ਪਾਰ ਹੁਣ ਅਜਿਹਾ ਕੋਈ ਨਹੀਂ ਜਿਸ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਜਾਂ ਫਿਰ ਦੋਵੇਂ ਡੋਜ਼ ਨਾ ਲਈਆਂ ਹੋਣ। ਇਸ ਉਪਲਬਧੀ ਨੇ ਇਸ ਪਿੰਡ ਨੂੰ ਦੇਸ਼ ਦਾ ਪਹਿਲਾ ਪਿੰਡ ਬਣਾ ਦਿੱਤਾ ਹੈ। ਇਸ ਦਾ ਸਿਹਰਾ ਜੰਮੂ-ਕਸ਼ਮੀਰ ‘ਚ ਅਪਣਾਏ ਗਏ ਟੀਕਾਕਰਨ ਦੇ ਮਾਡਲ ਨੂੰ ਜਾਂਦਾ ਹੈ। ਇਸ ਮਾਡਲ ਤਹਿਤ ਪ੍ਰਸ਼ਾਸਨ ਨੇ ਦਿਹਾਤੀਆਂ ਦੇ ਟੀਕਾਕਰਨ ਕੇਂਦਰ ‘ਚ ਪਹੁੰਚਣ ਤਕ ਇੰਤਜ਼ਾਰ ਕਰਨ ਦੀ ਬਜਾਏ ਉਨ੍ਹਾਂ ਤਕ ਖ਼ੁਦ ਪਹੁੰਚ, ਟੀਕਾ ਲਗਾਉਣ ਦੀ ਕਾਰਜ ਯੋਜਨਾ ‘ਤੇ ਕੰਮ ਕੀਤਾ।
LoC ਦੇ ਨਾਲ ਲਗਦੇ ਜ਼ਿਲ੍ਹਾ ਬਾਂਡੀਪੋਰ ਹੈੱਡਕੁਆਰਟਰ ਤੋਂ ਕਰੀਬ 28 ਕਿੱਲੋਮੀਰ ਦੀ ਦੂਰੀ ‘ਤੇ ਵਸੇ ਵਿਆਨ ‘ਚ ਹਰੇਕ ਬਾਲਗ ਨੂੰ ਟੀਕਾ ਲਗਾਉਣ ਦੀ ਪੁਸ਼ਟੀ ਕਰਦੇ ਹੋਏ ਚੀਫ ਮੈਡੀਕਲ ਆਫਿਸਰ ਬਾਂਡੀਪੋਰ ਡਾ. ਬਸ਼ੀਰ ਅਹਿਮਦ ਖਾਨ ਨੇ ਕਿਹਾ ਕਿ ਇਸ ਪਿੰਡ ‘ਚ ਪਹੁੰਚਣ ਲਈ ਸਾਡੇ ਲੋਕਾਂ ਨੂੰ ਰੋਜ਼ਾਨਾ 18 ਕਿੱਲੋਮੀਟਰ ਪੈਦਲ ਸਫ਼ਰ ਕਰਨਾ ਪੈਂਦਾ ਸੀ। ਇਹ ਪਿੰਡ ਇਕ ਪਹਾੜੀ ‘ਤੇ ਵਸਿਆ ਹੋਇਆ ਹੈ। ਸ਼ੁਰੂ ਦੇ 10 ਕਿੱਲੋਮੀਟਰ ਤਕ ਹੀ ਸੜਕ ਹੈ। ਅੱਗੇ ਦੇ 18 ਕਿੱਲੋਮੀਟਰ ਦੀ ਯਾਤਰਾ ਦੌਰਾਨ ਤੁਹਾਨੂੰ ਪਹਾੜ, ਨਾਲੇ ਤੇ ਜੰਗਲ ‘ਚੋਂ ਗੁਜ਼ਰਨਾ ਪੈਂਦਾ ਹੈ। ਪਿੰਡ ਵਿਚ ਕੁੱਲ 362 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਲਸ਼ਕਰ-ਏ-ਤਾਇਬਾ ਵਰਗੇ ਖੂੰਖਾਰ ਅੱਤਵਾਦੀ ਸੰਗਠਨ ਦਾ ਮਜ਼ਬੂਤ ਕਿਲਾ ਕਹਿਲਾਉਣ ਵਾਲੇ ਬਾਂਡੀਪੋਰ ਦੇ ਇਸ ਪਿੰਡ ਵਿਆਨ ਦੀ ਲਗਪਗ 99ਵੇਂ ਫ਼ੀਸਦ ਆਬਾਦੀ ਗੁੱਜਰ-ਬੱਕਰਵਾਲ ਭਾਈਚਾਰੇ ‘ਤੇ ਆਧਾਰਤ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਘੁਮੰਤੂ ਹਨ ਜੋ ਅਕਸਰ ਗਰਮੀਆਂ ‘ਚ ਆਪਣੇ ਮਾਲ ਮਵੇਸ਼ੀ ਨਾਲ ਉੱਚ-ਪਰਬਤੀ ਇਲਾਕਿਆਂ ‘ਚ ਡੇਰਾ ਲਗਾਉਂਦੇ ਹਨ। ਪਿੰਡ ਵਿਚ ਇੰਟਰਨੈੱਟ ਦੀ ਸਹੂਲਤ, ਸੜਕ, ਪੀਣ ਯੋਗ ਪਾਣੀ ਨਹੀਂ ਹੈ। ਸਿਹਤ ਸਹੂਲਤਾਂ ਦੀ ਵੀ ਘਾਟ ਹੈ ਕਿਉਂਕਿ ਅੱਤਵਾਦ ਦੇ ਚੱਲਦੇ ਪਿੰਡ ‘ਚ ਵਿਕਾਸ ਦੀ ਬਿਆਨ ਪੂਰੀ ਤਰ੍ਹਾਂ ਨਹੀਂ ਫਲ-ਫੁੱਲ ਸਕੀ ਹੈ।