Latest

RBI ਨੇ ਬੈਂਕ ਆਫ ਇੰਡੀਆ ‘ਤੇ ਲਗਾਇਆ 4 ਕਰੋੜ ਰੁਪਏ ਦਾ ਜ਼ੁਰਮਾਨਾ

ਨਵੀਂ ਦਿੱਲੀ – ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਬੈਂਕ ਆਫ ਇੰਡੀਆ ਨੂੰ 4 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਆਰਬੀਆਈ ਦੁਆਰਾ ਜ਼ੁਰਮਾਨਾ ਲਗਾਉਣ ਤੋਂ ਬਾਅਦ ਮੰਗਲਵਾਰ ਨੂੰ ਬੈਂਕ ਆਫ ਇੰਡੀਆ ਦੇ ਸ਼ੇਅਰ ਲਗਭਗ 4 ਪ੍ਰਤੀਸ਼ਤ ਡਿੱਗ ਕੇ 81.40 ਰੁਪਏ ‘ਤੇ ਆ ਗਏ, ਜਦੋਂ ਕਿ ਸੋਮਵਾਰ ਨੂੰ ਇਸਦੇ ਸ਼ੇਅਰ 84.60 ਰੁਪਏ ‘ਤੇ ਬੰਦ ਹੋਏ ਸਨ। ਹਾਲਾਂਕਿ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਇਸਦੇ ਸ਼ੇਅਰ ਦੀਆਂ ਕੀਮਤਾਂ ਵਿਚ ਮਾਮੂਲੀ ਸੁਧਾਰ ਹੋਇਆ ਹੈ ਅਤੇ ਬੈਂਕ ਦੇ ਸ਼ੇਅਰਾਂ ਦੀ ਕੀਮਤ 2.78% ਦੀ ਗਿਰਾਵਟ ਨਾਲ 82.25 ਰੁਪਏ ਦੇ ਪੱਧਰ ‘ਤੇ ਬੰਦ ਹੋਈ।

ਬੈਂਕ ਆਫ ਇੰਡੀਆ ਨੇ ਇੱਕ ਧੋਖਾਧੜੀ ਦਾ ਪਤਾ ਲਗਾਉਣ ਲਈ 31 ਮਾਰਚ 2019 ਨੂੰ ਸਾਲਾਨਾ ਨਿਰੀਖਣ ਕੀਤਾ ਸੀ ਅਤੇ ਆਪਣੀ ਧੋਖਾਧੜੀ ਨਿਗਰਾਨੀ ਰਿਪੋਰਟ (FMR) ਸੌਂਪੀ ਸੀ। ਆਰ.ਬੀ.ਆਈ. ਨੂੰ ਜੋਖਮ ਮੁਲਾਂਕਣ ਰਿਪੋਰਟ ਦੀ ਪੜਤਾਲ ਤੋਂ ਪਤਾ ਚੱਲਿਆ ਕਿ ਬੈਂਕ ਨੇ ਇਸ ਸੰਬੰਧ ਵਿਚ ਸਹੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਆਰ.ਬੀ.ਆਈ. ਨੇ ਪਾਇਆ ਕਿ ਬੈਂਕ ਨੇ ਸਮੇਂ ਸਿਰ ਧੋਖਾਧੜੀ ਦੀ ਰਿਪੋਰਟ ਨਹੀਂ ਕੀਤੀ ਅਤੇ ਧੋਖਾਧੜੀ ਵਾਲੀਆਂ ਜਾਇਦਾਦਾਂ ਵੇਚੀਆਂ ਗਈਆਂ। ਫਿਰ ਰਿਜ਼ਰਵ ਬੈਂਕ ਨੇ ਬੈਂਕ ਆਫ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਅਤੇ ਪੁੱਛਿਆ ਕਿ ਨਿਰਦੇਸ਼ਾਂ ਦਾ ਪਾਲਣ ਨਾ ਕਰਨ ‘ਤੇ ਉਨ੍ਹਾਂ ‘ਤੇ ਜ਼ੁਰਮਾਨਾ ਕਿਉਂ ਨਹੀਂ ਲਗਾਇਆ ਜਾਣਾ ਚਾਹੀਦਾ। RBI ਦਾ ਕਹਿਣਾ ਹੈ ਕਿ ਰੈਗੁਲੇਟਰੀ ਪਾਲਣਾ ਦੀ ਘਾਟ ਕਾਰਨ ਬੈਂਕ ਨੂੰ ਜੁਰਮਾਨਾ ਲਗਾਇਆ ਗਿਆ ਹੈ।

Leave a Comment

Your email address will not be published.

You may also like

Skip to toolbar