class="post-template-default single single-post postid-2269 single-format-standard wpb-js-composer js-comp-ver-6.11.0 vc_responsive">

Latest ਦੇਸ਼

ਪੈਟਰੋਲ-ਡੀਜਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ, ਦੇਖੋ ਤੁਹਾਡੇ ਸ਼ਹਿਰ ‘ਚ ਕੀ ਹੈ ਤਾਜ਼ਾ ਰੇਟ…..

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵੱਧ ਰਹੀਆਂ ਕੀਮਤਾਂ ਕਾਰਨ ਇਸ ਸਮੇਂ ਸਾਰੇ ਸ਼ਹਿਰਾਂ ਵਿਚ ਰਿਕਾਰਡ ਦੇ ਪੱਧਰ ‘ਤੇ ਪਹੁੰਚ ਗਈ ਹੈ। ਇਕ ਪਾਸੇ ਜਿੱਥੇ ਮੁੰਬਈ ਵਿੱਚ ਪੈਟਰੋਲ 102 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਿਆ ਹੈ, ਉਥੇ ਹੀ ਕੁਝ ਸ਼ਹਿਰਾਂ ਵਿਚ ਇਹ ਅੰਕੜਾ ਵੀ ਪਾਰ ਕਰ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਇਕ ਦਿਨ ਬਾਅਦ ਅੱਜ ਤੇਲ ਦੀ ਕੀਮਤ ਵਿਚ ਫਿਰ ਵਾਧਾ ਕੀਤਾ ਹੈ। ਅੱਜ ਪੈਟਰੋਲ ਦੀ ਦਰ ਵਿਚ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਜਦਕਿ ਡੀਜ਼ਲ ਦੀ ਦਰ ਵਿਚ ਵੀ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਪੈਟਰੋਲ ਦੀ ਕੀਮਤ ਵਿਚ 24-28 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿਚ 26-28 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਤੇਲ ਦੀਆਂ ਕੀਮਤਾਂ ਮਈ ਤੋਂ ਰੁਕ-ਰੁਕ ਕੇ ਵਧ ਰਹੀਆਂ ਹਨ। ਪਿਛਲੇ 21 ਦਿਨਾਂ ਵਿਚ ਹੀ ਪੈਟਰੋਲ 4.99 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵਿਚ 5.44 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਜਾਣੋ ਕੀ ਹੈ ਤੁਹਾਡੇ ਸ਼ਹਿਰ ਚ ਪੈਟਰੋਲ-ਡੀਜਲ ਦੀ ਕੀਮਤ

ਦਿੱਲੀ – 95.56 ਰੁਪਏ ਪ੍ਰਤੀ ਲੀਟਰ ਜਦਕਿ ਡੀਜ਼ਲ 86.47 ਰੁਪਏ ਪ੍ਰਤੀ ਲੀਟਰ ਹੈ
>> ਮੁੰਬਈ- 101.76 ਰੁਪਏ ਪ੍ਰਤੀ ਲੀਟਰ, ਡੀਜ਼ਲ 93.85 ਰੁਪਏ ਪ੍ਰਤੀ ਲੀਟਰ ਹੈ
>> ਕੋਲਕਾਤਾ- 95.52 ਰੁਪਏ ਪ੍ਰਤੀ ਲੀਟਰ, ਡੀਜ਼ਲ 89.32 ਰੁਪਏ ਪ੍ਰਤੀ ਲੀਟਰ ਹੈ
>> ਚੇਨਈ – 96.94 ਰੁਪਏ ਪ੍ਰਤੀ ਲੀਟਰ, ਡੀਜ਼ਲ 91.15 ਰੁਪਏ ਪ੍ਰਤੀ ਲੀਟਰ ਹੈ
>> ਜੈਪੁਰ – 102.14 ਰੁਪਏ ਪ੍ਰਤੀ ਲੀਟਰ, ਡੀਜ਼ਲ 95.37 ਰੁਪਏ ਪ੍ਰਤੀ ਲੀਟਰ
>> ਬੰਗਲੁਰੂ – 98.75 ਰੁਪਏ ਪ੍ਰਤੀ ਲੀਟਰ, ਡੀਜ਼ਲ 91.67 ਰੁਪਏ ਪ੍ਰਤੀ ਲੀਟਰ
>> ਨੋਇਡਾ- 92.91 ਰੁਪਏ ਪ੍ਰਤੀ ਲੀਟਰ, ਡੀਜ਼ਲ 86.95 ਰੁਪਏ ਪ੍ਰਤੀ ਲੀਟਰ ਹੈ
>> ਭੋਪਾਲ- 103.71 ਰੁਪਏ ਪ੍ਰਤੀ ਲੀਟਰ, ਡੀਜ਼ਲ 95.05 ਰੁਪਏ ਪ੍ਰਤੀ ਲੀਟਰ
>> ਸ਼੍ਰੀਗੰਗਾ ਨਗਰ – 106.64 ਰੁਪਏ ਪ੍ਰਤੀ ਲੀਟਰ, ਡੀਜ਼ਲ 99.50 ਰੁਪਏ ਪ੍ਰਤੀ ਲੀਟਰ
>> ਰੀਵਾ- 105.93 ਰੁਪਏ ਪ੍ਰਤੀ ਲੀਟਰ, ਡੀਜ਼ਲ 97.11 ਰੁਪਏ ਪ੍ਰਤੀ ਲੀਟਰ ਹੈ

ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਰੋਜ਼ਾਨਾ ਤਬਦੀਲੀ ਸਵੇਰੇ 6 ਵਜੇ ਹੁੰਦੀ ਹੈ। ਨਵੀਂਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

Leave a Comment

Your email address will not be published.

You may also like