ਪੁਲਿਸ ਅਕਸਰ ਹੀ ਆਪਣੇ ਕਾਰਨਾਮਿਆਂ ਅਤੇ ਵਰਦੀ ਦੇ ਰੋਹਬ ਕਾਰਨ ਚਰਚਾਵਾਂ ‘ਚ ਘਿਰੀ ਰਹਿੰਦੇ ਹੈ। ਜਿਆਦਾਤਾਰ ਲੋਕਾਂ ਨੇ ਪੁਲਿਸ ਨੂੰ ਡੰਡੇ ਵਰਾਂਦਿਆ ਵੀ ਦੇਖਿਆ ਹੋਏਗੇ ਪਰ ਅਜ ਇਕ ਅਜਿਹਾ ਸਖਸ਼ ਵੀ ਹੈ ਜੋ ਡੰਡੇ ਨਹੀਂ ਬਲਕਿ ਜਿੰਦਗੀ ਦੀਆਂ ਖੁਸ਼ੀਆਂ ਵਾਪਸ ਲਿਆਉਣ ਦੀ ਮਦਦ ਕਰ ਰਿਹਾ ਹੈ। ਲੁਧਿਆਣਾ ਪੁਲਿਸ ਦੇ ਮੁਲਾਜ਼ਮ ਅਸ਼ੋਕ ਚੌਹਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜਮ ਇਕ ਗਰੀਬ ਵਿਅਕਤੀ ਦੀ ਮਦਦ ਕਰ ਰਿਹਾ ਹੈ।

ਗੰਦਗੀ ਨਾਲ ਭਰੇ ਇਸ ਬਜੁਰਗ ਨੂੰ ਪਹਿਲਾਂ ਚੰਗੀ ਤਰ੍ਹਾਂ ਨਵਾਉਂਦਾ ਤੇ ਫਿਰ ਕੱਪੜੇ ਪੁਆਏ ਜਾਂਦੇ ਨੇ ਉਸਦੇ ਵਾਲਾਂ ਦੀ ਕਟਿੰਗ ਕਰਵਾਉਂਦਾ ਤੇ ਗੰਦਗੀ ਤੋਂ ਕੱਢ ਕੇ ਸਾਫ-ਸੁੱਥਰਾ ਬਣਵਾਉਂਦਾ ਹੈ। ਅਸ਼ੌਕ ਚੌਹਾਨ ਦੀ ਵੀਡੀਓ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਤਾਂ ਉਥੇ ਹੀ ਅਸ਼ੌਕ ਨੇ ਸਾਰੀ ਗਾਥਾ ਦੱਸੀ। ਅਸ਼ੋਕ ਚੌਹਾਨ ਨੇ ਦੱਸਿਆ ਕਿ ਜਿਸ ਇਲਾਕੇ ਵਿੱਚ ਉਨ੍ਹਾਂ ਦੀ ਡਿਊਟੀ ਹੁੰਦੀ ਹੈ ਉੱਥੇ ਇਹ ਸ਼ਖ਼ਸ ਅਕਸਰ ਹੀ ਪੁਲ ਦੇ ਹੇਠਾਂ ਬੈਠਾ ਹੁੰਦਾ ਸੀ। ਉਸ ਦੀ ਹਾਲਤ ਇੰਨੀ ਖਸਤਾ ਸੀ ਕਿ ਉਸ ਦੇ ਕੋਲ ਜਾਣਾ ਵੀ ਕੋਈ ਨਹੀਂ ਚਾਹੁੰਦਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਫਰਜ਼ ਸਮਝਦੇ ਉਸ ਦੀ ਜ਼ਿੰਦਗੀ ਵਿੱਚ ਸੁਧਾਰ ਕਰਨ ਦਾ ਮਨ ਬਣਾਇਆ।

ਅਸ਼ੋਕ ਚੌਹਾਨ ਨੇ ਦੱਸਿਆ ਕਿ ਪੀੜ੍ਹਤ ਬਜ਼ੁਰਗ ਦਾ ਮੰਤਵ ਸਿਰਫ਼ ਇਹ ਸੀ ਕਿ ਉਹ ਮੁੜ ਤੋਂ ਆਪਣੀ ਆਮ ਜ਼ਿੰਦਗੀ ਬਤੀਤ ਕਰ ਸਕੇ ਕਿਉਂਕਿ ਇਹ ਸਮਾਂ ਅਜਿਹਾ ਸੀ ਕਿ ਕਈ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਅਤੇ ਇਸ ਮਜ਼ਦੂਰ ਨੂੰ ਰੋਜ਼ੀ ਰੋਟੀ ਲਈ ਵੀ ਮੁਹਤਾਜ ਹੋਣਾ ਪੈ ਗਿਆ ਸੀ। ਪਰ ਹੁਣ ਉਸ ਦੀ ਹਾਲਤ ਕਾਫ਼ੀ ਸੁਧਰ ਗਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦ ਆਪਣਾ ਕੰਮ ਕਰ ਸਕੇਗਾ ।
ਪਹਿਲਾਂ ਪੀਪੀ ਗੋਲਡੀ ਵਰਗੇ ਮੁਲਜਮ ਨੇ ਅਣਗਿਣਤ ਲੋਕਾਂ ਦੀ ਸੇਵਾ ਕੀਤੀ ਅਤੇ ਗਰੀਬਾਂ ਲਈ ਇਕ ਮਸੀਹਾ ਸਾਬਿਤ ਹੋਇਆ ਸੀ ਤੇ ਹੁਣ ਅਸ਼ੋਕ ਕੁਮਾਰ ਦੇ ਇਸ ਉਦਮ ਨੇ ਇਕ ਵਾਰ ਫਿਰ ਤੋਂ ਹਰ ਕਿਸੇ ਦਾ ਦਿਲ ਜਿਤ ਲਿਆ । ਕਹਿੰਦੇ ਨੇ ਕਿ ਸੇਵਾ ਹੀ ਮਨੁਖਤਾ ਦਾ ਪਹਿਲਾ ਕਰਮ ਤੇ ਧਰਮ ਹੈ ਸੋ ਜਿੱਥੇ ਵੀ ਕਿਸੇ ਨੂੰ ਲੋੜ ਹੁੰਦੀ ਹੈ ਸੇਵਾ ਤੇ ਮਦਦ ਲਈ ਅੱਗੇ ਆਓ ਅਤੇ ਆਪਣੀ ਦਰਿਆਦਲੀ ਨਾਲ ਕਿਸੇ ਦੀ ਜਿੰਦਗੀ ਬਚਾਈ ਜਾ ਸਕਦੀ ਹੈ ।