2022 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਤੋ ਪਹਿਲਾ ਅਲੱਗ ਅਲੱਗ ਪਾਰਟੀ ਵਿੱਚ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ। ਕਪੂਰਥਲਾ ਨਾਲ ਸੰਬੰਧਿਤ ਦੋ ਆਗੂ ਦਲ ਬਦਲ ਚੁੱਕੇ ਹਨ, ਜਿੱਥੇ ਸੁਖਪਾਲ ਖਹਿਰਾ ਕਾਂਗਰਸ ਵਿੱਚ ਦੁਬਾਰਾ ਸਾਮਿਲ ਹੋਏ ਉੱਥੇ ਅਰਜੁਨ ਅਵਾਰਡੀ ਸੱਜਣ ਸਿੰਘ ਚੀਮਾ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਵਾਪਸ ਚਲੇ ਗਏ। ਪਰ ਜ਼ਿਆਦਾ ਚਰਚਾ ਸੁਖਪਾਲ ਸ਼ਿੰਘ ਖਹਿਰਾ ਦੀ ਹੋ ਰਹੀ ਹੈ ਤੇ ਸੁਖਪਾਲ ਖਹਿਰਾ ਦੀ ਕਾਂਗਰਸ ਵਿੱਚ ਵਾਪਸੀ ਕਈ ਲੀਡਰਾ ਨੂੰ ਰਾਸ ਵੀ ਨਹੀਂ ਆ ਰਹੀ ਹੈ।
ਕਪੂਰਥਲਾ ਦੇ ਹੀ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਖਹਿਰਾ ਵਿੱਚ ਪਹਿਲਾ ਹੀ 36 ਦਾ ਅੰਕੜਾ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ਦੀ ਕਾਂਗਰਸ ਵਿੱਚ ਵਾਪਸੀ ਤੋ ਰਾਣਾ ਗੁੱਟ ਨਰਾਜ਼ ਹਨ ਜਿਸ ਦੀ ਚਰਚਾ ਸਿਆਸੀ ਗਲਿਆਰਿਆਂ ਵਿੱਚ ਸੁਣਨ ਨੂੰ ਮਿਲ ਰਹੀ ਹੈ।

ਸੋ ਚਰਚਾ ਇਹ ਵੀ ਹੈ ਕਿ ਰਾਣਾ ਗੁੱਟ ਦੇ ਦੋ ਕੁ ਵਿਧਾਇਕ ਅਗਲੇ ਦਿਨਾਂ ਵਿੱਚ ਅਕਾਲੀ ਦਲ ਵਿੱਚ ਸਾਮਲ ਹੋ ਸਕਦੇ ਹਨ ਤੇ ਬਾਕੀ ਚੋਣਾਂ ਨੇੜੇ ਕਾਂਗਰਸ ਨੂੰ ਵੱਡਾ ਝਟਕਾ ਦੇ ਸਕਦੇ ਹਨ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਰਾਣਾ ਗੁਰਜੀਤ ਸਿੰਘ ਨੂੰ ਸੁਲਤਾਨਪੁਰ ਲੋਧੀ ਤੋ ਅਕਾਲੀ ਦਲ ਦੀ ਟਿਕਟ ਵੀ ਮਿਲ ਸਕਦੀ ਹੈ। ਹਾਲਾਕਿ ਇਸ ਸਭ ਤੇ ਕੋਈ ਪੁਸ਼ਟੀ ਨਹੀਂ ਹੈ ਤੇ ਨਾ ਹੀ ਕੋਈ ਸਿਆਸੀ ਆਗੂ ਬੋਲਣਾ ਚਾਹੁੰਦਾ ਹੈ। ਚਰਚਾ ਮੁਤਾਬਕ ਅਗਰ ਰਾਣਾ ਗੁਰਜੀਤ ਸਿੰਘ ਨੂੰ ਸੁਲਤਾਨਪੁਰ ਲੋਧੀ ਤੋ ਟਿਕਟ ਮਿਲਦੀ ਹੈ ਤਾ ਸੁਲਤਾਨਪੁਰ ਲੋਧੀ ਤੋਂ ਮੁਕਾਬਲਾ ਬਹੁਤ ਰੋਚਕ ਹੋਵੇਗਾ ਕਿਉਂਕਿ ਸੁਖਪਾਲ ਖਹਿਰਾ ਦੇ ਨਾਲ ਨਾਲ ਰਾਣਾ ਗੁਰਜੀਤ ਸਿੰਘ ਦਾ ਸੁਲਤਾਨਪੁਰ ਲੋਧੀ ਤੋ ਵਿਧਾਇਕ ਨਾਲ ਵੀ 36 ਦਾ ਹੀ ਅੰਕੜਾ ਹੈ ਅਤੇ ਰਾਣਾ ਗੁਰਜੀਤ ਸਿੰਘ ਦਾ ਕਪੂਰਥਲਾ ਦੇ ਨਾਲ ਨਾਲ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਵੀ ਇੱਕ ਵੱਡਾ ਹੋਲਡ ਹੈ।

ਹੁਣ ਦੇਖਣਾ ਹੋਏਗਾ ਕਿ ਜੋ ਚਰਚਾਵਾਂ ਇਸ ਸਮੇ ਚੱਲ ਰਹੀਆਂ ਹਨ ਉਹ ਕਿੰਨੀਆਂ ਸਹੀ ਹੁੰਦੀਆਂ ਹਨ ਤੇ ਕਿਹੜੇ ਆਗੂ ਕਿਸ ਪਾਸੇ ਪਲਟੀ ਮਾਰਦੇ ਹਨ ਤੇ ਰਾਣਾ ਗੁਰਜੀਤ ਸਿੰਘ ਕਿਸ ਪਾਰਟੀ ਤੋ ਅਤੇ ਕਿਸ ਵਿਧਾਨ ਸਭਾ ਕਪੂਰਥਲਾ ਜਾ ਸੁਲਤਾਨਪੁਰ ਲੋਧੀ ਤੋ ਚੋਣ ਲੜਦੇ ਹਨ।