class="post-template-default single single-post postid-2343 single-format-standard wpb-js-composer js-comp-ver-6.11.0 vc_responsive">

Latest ਪੰਜਾਬ

ਅਨਿਲ ਜੋਸ਼ੀ ਦੀ ਭਾਜਪਾ ਨੂੰ ਚੇਤਾਵਨੀ, 2 ਦਿਨਾਂ ‘ਚ ਖੇਤੀ ਕਾਨੂੰਨਾਂ ਤੇ ਰੱਖੋ ਆਪਣਾ ਸਟੈਂਡ….

ਅੰਮ੍ਰਿਤਸਰ ਉਤਰੀ ਵਿਧਾਨਸਭਾ ਹਲਕੇ ਤੋਂ ਪਿਛਲੀ ਸਰਕਾਰ ਸਮੇਂ ਵਿਧਾਇਕ ਰਹੇ ਅਨਿਲ ਜੋਸ਼ੀ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ ਦੀ ਲੀਡਰਸ਼ਿਪ ਖ਼ਿਲਾਫ਼ ਤਿੱਖੇ ਬੋਲ ਬੋਲੇ ਹਨ। ਜੋਸ਼ੀ ਨੇ ਕਿਹਾ ਹੈ ਕਿ ਭਾਜਪਾ ਲੀਡਰਸ਼ਿਪ ਨੂੰ ਖੇਤੀ ਕਾਨੂੰਨਾਂ ਅਤੇ ਅੰਦੋਲਨ ਕਾਰਣ ਬਣੀ ਸਥਿਤੀ ’ਤੇ ਛੇਤੀ ਤੋਂ ਛੇਤੀ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਹੈ, ਨਹੀਂ ਤਾਂ ਅਜਿਹੇ ਹਾਲਾਤ ਬਣ ਰਹੇ ਹਨ ਕਿ ਪੰਜਾਬ ਵਿਧਾਨਸਭਾ ਦੀਆਂ ਅਗਲੀਆਂ ਚੋਣਾਂ ਲਈ 117 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਨੇ ਪਾਰਟੀ ਲਈ ਮੁਸ਼ਕਿਲ ਹੋ ਜਾਣਗੇ, ਕਿਉਂਕਿ ਕੋਈ ਵੀ ਚੋਣ ਲੜਨ ਨੂੰ ਤਿਆਰ ਨਹੀਂ ਹੋਵੇਗਾ।

ਅਨਿਲ ਜੋਸ਼ੀ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਖੇਤੀ ਅੰਦੋਲਨ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਉਨ੍ਹਾਂ ਵਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਭਾਜਪਾ ਕੋਰ ਕਮੇਟੀ ਬੈਠਕ ਵਿਚ ਉਸ ’ਤੇ ਲੀਡਰਸ਼ਿਪ ਵਲੋਂ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਵਲੋਂ ਉਨ੍ਹਾਂ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਕਿ ਉਨ੍ਹਾਂ ਵਲੋਂ ਜ਼ਾਹਿਰ ਕੀਤੀਆਂ ਗਈਆਂ ਸ਼ਿਕਾਇਤ ਨੂੰ ਸੁਣਿਆ ਜਾ ਸਕੇ।


ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਸਬੰਧੀ ਚਰਚਾਵਾਂ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਕਿਹਾ ਕਿ ਭਾਜਪਾ ਦੇ ਹੀ ਕੁਝ ਨੇਤਾਵਾਂ ਵਲੋਂ ਅਜਿਹੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਦੋਂਕਿ ਭਾਜਪਾ ਨੂੰ ਛੱਡਣ ਦਾ ਉਨ੍ਹਾਂ ਨੇ ਕਦੇ ਵੀ ਸੋਚਿਆ ਤੱਕ ਨਹੀਂ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਲੋਕਾਂ ਨਾਲ ਜੁੜੇ ਅਤੇ ਪਾਰਟੀ ਦੀ ਭਲਾਈ ਦੇ ਮੁੱਦਿਆਂ ’ਤੇ ਉਹ ਖਾਮੋਸ਼ ਰਹਿਣਗੇ।

Leave a Comment

Your email address will not be published.

You may also like