class="bp-nouveau post-template-default single single-post postid-2369 single-format-standard admin-bar no-customize-support wpb-js-composer js-comp-ver-5.7 vc_responsive no-js">
ਦੇਸ਼

ਝਾਰਖੰਡ ‘ਚ ਸਭ ਤੋਂ ਜ਼ਿਆਦਾ ਹੋਈ ਕੋਰੋਨਾ ਵੈਕਸੀਨ ਦੀ ਬਰਬਾਦੀ, ਜਾਣੋ ਪੂਰਾ ਮਾਮਲਾ…

ਕੇਰਲ ਅਤੇ ਪੱਛਮੀ ਬੰਗਾਲ ‘ਚ ਮਈ ਮਹੀਨੇ ‘ਚ ਕੋਵਿਡ-19 ਰੋਕੂ ਟੀਕਿਆਂ ਦੀ ਬਿਲਕੁਲ ਬਰਬਾਦੀ ਨਹੀਂ ਹੋਈ ਅਤੇ ਦੋਹਾਂ ਸੂਬਿਆਂ ‘ਚ ਟੀਕਿਆਂ ਦੀਆਂ 1.10 ਲੱਖ ਅਤੇ 1.61 ਲੱਖ ਖੁਰਾਕਾਂ ਬਚਾਈਆਂ ਗਈਆਂ। ਸਰਕਾਰੀ ਅੰਕੜਿਆਂ ਅਨੁਸਾਰ ਕੋਵਿਡ ਰੋਕੂ ਟੀਕਿਆਂ ਦੀ ਸਭ ਤੋਂ 33.95 ਫੀਸਦੀ ਬਰਬਾਦੀ ਝਾਰਖੰਡ ’ਚ ਹੋਈ। ਕੇਰਲ ‘ਚ ਟੀਕਿਆਂ ਦੀ ਬਰਬਾਦੀ ਦਾ ਅੰਕੜਾ ਨਕਾਰਾਤਮਕ 6.37 ਫੀਸਦੀ ਰਿਹਾ, ਜਦੋਂ ਕਿ ਪੱਛਮੀ ਬੰਗਾਲ ‘ਚ ਇਹ ਅੰਕੜਾ ਨਕਾਰਾਤਮਕ 5.48 ਹੈ।

ਦਰਅਸਲ ਟੀਕਿਆਂ ਦੀ ਬਰਬਾਦੀ ਦਾ ਅੰਕੜਾ ਨਕਾਰਾਤਮਕ ਹੋਣ ਦਾ ਅਰਥ ਹੈ ਕਿ ਹਰੇਕ ਸ਼ੀਸ਼ੀ ‘ਚ ਮੌਜੂਦ ਵਾਧੂ ਖੁਰਾਕ ਦਾ ਵੀ ਇਸਤੇਮਾਲ ਕਰਨਾ। ਛੱਤੀਸਗੜ੍ਹ ‘ਚ 15.79 ਫੀਸਦੀ ਟੀਕੇ ਅਤੇ ਮੱਧ ਪ੍ਰਦੇਸ਼ ‘ਚ 7.35 ਫੀਸਦੀ ਟੀਕੇ ਬਰਬਾਦ ਹੋਏ। ਪੰਜਾਬ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ‘ਚ 7.08 ਫੀਸਦੀ, 3.95 ਫੀਸਦੀ, 3.91 ਫੀਸਦੀ, 3.78 ਫੀਸਦੀ ਅਤੇ 3.63 ਫੀਸਦੀ ਅਤੇ 3.59 ਫੀਸਦੀ ਟੀਕੇ ਬੇਕਾਰ ਗਏ।ਸਰਕਾਰੀ ਅੰਕੜਿਆਂ ਮੁਤਾਬਕ ਮਈ ਮਹੀਨੇ ਵਿਚ ਰਾਜਾਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ 790.6 ਲੱਖ ਟੀਕਿਆਂ ਦੀ ਸਪਲਾਈ ਕੀਤੀ ਗਈ, ਜਿਨ੍ਹਾਂ ਵਿਚੋਂ 610.6 ਲੱਖ ਟੀਕਾਕਰਨ ’ਚ ਕੰਮ ਆਏ। ਇਸੇ ਤਰ੍ਹਾਂ 658.6 ਲੱਖ ਖੁਰਾਕਾਂ ਦੀ ਵਰਤੋਂ ਹੋਈ, ਜਦੋਂਕਿ 212.7 ਲੱਖ ਖੁਰਾਕਾਂ ਬਚੀਆਂ।

ਜ਼ਿਕਰਯੋਗ ਹੈ ਕਿ ਅਪ੍ਰੈਲ ਦੇ ਮੁਕਾਬਲੇ ਮਈ ਵਿਚ ਟੀਕਾਕਰਨ ਘੱਟ ਰਿਹਾ। ਉਸ ਵੇਲੇ 898.7 ਲੱਖ ਟੀਕਾਕਰਨ ਹੋਇਆ, 902.2 ਲੱਖ ਦੀ ਵਰਤੋਂ ਹੋਈ ਅਤੇ 80.8 ਲੱਖ ਬਚ ਗਏ। ਭਾਰਤ ਵਿਚ 45 ਸਾਲ ਤੋਂ ਵੱਧ ਉਮਰ ਦੇ 38 ਫੀਸਦੀ ਲੋਕਾਂ ਨੂੰ 7 ਜੂਨ ਤਕ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ। ਤ੍ਰਿਪੁਰਾ ਵਿਚ ਇਹ ਅੰਕੜਾ 92 ਫੀਸਦੀ, ਰਾਜਸਥਾਨ ਤੇ ਛੱਤੀਸਗੜ੍ਹ ਵਿਚ 65-65 ਫੀਸਦੀ, ਗੁਜਰਾਤ ਵਿਚ 53 ਫੀਸਦੀ, ਕੇਰਲ ਵਿਚ 51 ਫੀਸਦੀ ਅਤੇ ਦਿੱਲੀ ਵਿਚ 49 ਫੀਸਦੀ ਰਿਹਾ। ਤਾਮਿਲਨਾਡੂ ਵਿਚ ਇਹ ਅੰਕੜਾ 19 ਫੀਸਦੀ, ਝਾਰਖੰਡ ਤੇ ਉੱਤਰ ਪ੍ਰਦੇਸ਼ ਵਿਚ 24-24 ਫੀਸਦੀ ਅਤੇ ਬਿਹਾਰ ਵਿਚ 25 ਫੀਸਦੀ ਰਿਹਾ।

Leave a Comment

Your email address will not be published.

You may also like

Skip to toolbar