ਸੁਲਤਾਨਪੁਰ ਲੋਧੀ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ ‘ਤੇ ਇਕ ਵਾਰ ਫਿਰ ਤੋਂ ਜਾਨਲੇਵਾ ਹਮਲਾ ਹੋਇਆ। ਅਵਤਾਰ ਗਊਸ਼ਾਲਾ ਫਤਿਹਵਾਲ ਆਹਲੀ ਕਲਾਂ (ਸੁਲਤਾਨਪੁਰ ਲੋਧੀ) ਵਿਖੇ ਸੰਤ ਸੀਚੇਵਾਲ ਦੇ ਸੇਵਾਦਾਰਾਂ ‘ਤੇ ਜਾਨਲੇਵਾ ਹਮਲਾ ਕੀਤਾ। ਪੀੜ੍ਹਤਾਂ ਨੂੰ ਸੁਲਤਾਨਪੁਰ ਲੋਧੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਹਮਲਾਵਰਾਂ ਵੱਲੋਂ ਪਹਿਲਾਂ ਵੀ ਕਈ ਵਾਰ ਗਾਵਾਂ, ਬੱਕਰੀਆਂ ਤੇ ਬੱਤਖਾਂ ਦੀ ਚੋਰੀ ਨੂੰ ਦਿੱਤਾ ਗਿਆ ਸੀ। 15 ਦਿਨ ਪਹਿਲਾਂ ਗਾਂ ਚੋਰੀ ਦੀ ਦਰਖਾਸ਼ਤ ਦਿੱਤੀ ਗਈ ਸੀ ਜਿਸ ‘ਤੇ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਬੀਤੇ ਦਿਨ ਹਮਲਾਵਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਇਸ ਮੌਕੇ ਸਾਰੇ ਪੀੜ੍ਹਤ ਸੇਵਾਦਾਰ ਸਿਵਲ ਹਸਪਤਾਲ ਭਰਤੀ ਹਨ ਤੇ ਪੁਲਿਸ ਨੂੰ ਇਸ ਹਮਲੇ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।

ਗੌਰਤਲਬ ਹੈ ਕਿ ਸੰਤ ਬਾਬਾ ਸੀਚੇਵਾਲ ਹਮੇਸ਼ਾਂ ਹੀ ਵਾਤਾਵਰਣ ਦੀ ਸਾਂਭ-ਸੰਭਾਲ ਲਈ ਕੰਮ ਕਰਦੇ ਹਨ ਅਤੇ ਉਨ੍ਹਾਂ ਵੱਲੋ ਕੋਵਿਡ ਦੇ ਦੌਰਾਨ ਵੀ ਆਕਸੀਜਨ ਦੇ ਸਿਲੰਡਰਾਂ ਅਤੇ ਐਂਬੂਲੇਂਸ ਦੀ ਸਹੂਲਤ ਮਹੁੱਈਆ ਕਰਵਾਈ ਗਈ ਹੈ।