class="post-template-default single single-post postid-2410 single-format-standard wpb-js-composer js-comp-ver-6.11.0 vc_responsive">

ਦੇਸ਼

Delhi Unlock ਤੋਂ ਬਾਅਦ ਕੇਜਰੀਵਾਲ ਨੂੰ ਮੁੜ ਸਤਾਈ ਚਿੰਤਾ, ਕਰ ਦਿੱਤਾ ਵੱਡਾ ਐਲਾਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ’ਚ ਕੋਵਿਡ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਪ੍ਰਬਲ ਹੈ, ਦਿੱਲੀ ਸਰਕਾਰ ਇਸ ਨਾਲ ਨਜਿੱਠਣ ਲਈ ਜੰਗੀ ਪੱਧਰ ’ਤੇ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ’ਤੇ ਬ੍ਰਿਟੇਨ ਤੋਂ ਸੰਕੇਤ ਮਿਲ ਰਹੇ ਹਨ, ਉਥੇ ਮਾਮਲੇ ਵਧ ਰਹੇ ਹਨ ਅਤੇ ਅਸੀਂ ਹੱਥ ਤੇ ਹੱਥ ਰੱਖ ਕੇ ਨਹੀਂ ਬੈਠ ਸਕਦੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਕੋਵਿਡ ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ਲਈ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਰਹੇ ਹਨ, ਇਸ ਲੜਾਈ ’ਚ ਸ਼ਾਮਲ ਹੋਣ ਲਈ ਅਸੀਂ ਉਦਯੋਗ ਖੇਤਰ ਦੇ ਵੀ ਧੰਨਵਾਦੀ ਹਾਂ।

ਮੁੱਖ ਮੰਤਰੀ ਨੇ ਕਿਹਾ ਕਿ ਇੰਗਲੈਂਡ ’ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਜਦਕਿ 45 ਫੀਸਦੀ ਲੋਕ ਉਥੇ ਵੈਕਸੀਨ ਲਗਵਾ ਚੁੱਕੇ ਹਨ ਇਸ ਲਈ ਹੱਥ ਤੇ ਹੱਥ ਰੱਖ ਕੇ ਨਹੀਂ ਬੈਠਣਾ ਚਾਹੀਦਾ, ਅਸੀਂ ਤੀਜੀ ਲਹਿਰ ਦਾ ਸਾਹਮਣਾ ਕਰਨ ਲਈ ਤਿਆਰੀਆਂ ਕਰ ਰਹੇ ਹਾਂ। ਦਿੱਲੀ ’ਚ ਦੂਜੀ ਲਹਿਰ ’ਚ ਆਕਸੀਜਨ ਦੀ ਕਮੀ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਆਮ ਦਿਨਾਂ ’ਚ 150 ਟਨ ਆਕਸੀਜਨ ਦੀ ਲੋੜ ਹੁੰਦੀ ਸੀ ਜਦਕਿ ਦੂਜੀ ਲਹਿਰ ’ਚ 700 ਟਨ ਆਕਸੀਜਨ ਦੀ ਲੋੜ ਪਈ। ਤੀਜੀ ਲਹਿਰ ਆਉਣ ਦੀ ਸੰਭਾਵਨਾ ਪੱਕੀ ਹੈ, ਇਸ ਲਈ ਆਕਸੀਜਨ ਸਟੋਰ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।

Leave a Comment

Your email address will not be published.

You may also like