ਦੁਨੀਆਂ ਭਰ ‘ਚ ਫੈਲੀ ਕੋਰੋਨਾ ਮਹਾਂਮਾਰੀ ਨੇ ਕਈ ਕੁਝ ਉਜਾੜ ਦਿੱਤਾ। ਕਈਆਂ ਦੇ ਬੱਚੇ ਚਲੇ ਗਏ ਤੇ ਕਈਆਂ ਨੇ ਮਾਪਿਆਂ ਦਾ ਪਿਆਰ ਗੁਆ ਲਿਆ। ਬਹੁਤੇ ਬੱਚੇ ਇਸ ਸਮੇਂ ਅਨਾਥ ਹੋ ਗਏ। ਸ਼ਮਸਾਨਘਾਟ ‘ਚ ਹਰ ਰੋਜ ਕਈ ਸਿਵੇ ਬਲਦੇ ਨੇ ਕਿਸੇ ਚ ਮਾਂ-ਪਿਓ, ਰਿਸ਼ਤੇਦਾਰ ਤੇ ਕਿਸੇ ‘ਚ ਬੱਚਿਆਂ ਦਾ ਸਰੀਰ ਹੁੰਦਾ। ਇਹ ਮੰਜਰ ਦੇਖ ਹਰ ਕੋਈ ਸਹਿਮ ਜਾਂਦਾ। ਕੋਰੋਨਾ ਨੇ ਜਿੱਥੇ ਕਈ ਝੂਠੇ ਰਿਸ਼ਤਿਆਂ ਦਾ ਪਰਦਾਫਾਸ਼ ਕੀਤਾ ਉੱਥੇ ਹੀ ਕਈ ਲੋਕ ਆਪਣੇ ਨਾਲ ਹੋ ਕੇ ਜਿਉਂਦੀ ਇਨਸਾਨੀਅਤ ਨਾਲ ਆਪਣਿਆਂ ਤੋ ਵੀ ਵਧ ਨਿਕਲੇ।
ਦੇਖਿਆ ਜਾਏ ਤਾਂ ਹਰ ਕਿਸੇ ਨੇ ਆਪਣੇ-ਆਪ ਨੂੰ ਕੋਰੋਨਾ ਕਾਲ ਚ ਉਦਾ ਦਾ ਬਣਾ ਲਿਆ ਪਰ ਸਭ ਤੋ ਜਿਆਦਾ ਘਾਟਾ ਜੇ ਪਿਆ ਕਿਸੇ ਨੂੰ ਤਾਂ ਮਾਸੂਮ ਬੱਚਿਆਂ ਨੂੰ, ਜਿਹੜੇ ਛੋਟੀ ਉਮਰੇ ਅਨਾਥ ਹੋ ਗਏ, ਸੈਂਕੜੇ ਬੱਚੇ ਬੇਸਹਾਰਾ ਹੋ ਗਏ ।

ਕਰਨਾਲ ਜਿਲਾ ਬਾਲ ਕਲਿਆਣ ਦੀ ਰਿਪੋਰਟ ਦਸ ਦੀ ਹੈ ਕਿ 102 ਬੱਚਿਆਂ ਨੇ ਆਪਣੇ ਮਾਤਾ ਪਿਤਾ ਨੂੰ ਗੁਆ ਦਿੱਤਾ,,, ਕਈ ਰਿਸ਼ਤੇਦਾਰਾਂ ਨੇ ਬੱਚਿਆਂ ਨੂੰ ਅਨਾਥ ਹੋਏ ਬੱਚਿਆਂ ਗੋਦ ਲੈ ਲਿਆ ਪਰ ਕਿਸੇ ਤਰ੍ਹਾ ਦੀ ਕਾਨੂੰਨੀ ਫਾਰਮੈਲਿਟੀ ਪੂਰੀ ਨਹੀ ਕੀਤੀ। ਬਹੁਤ ਵਾਰ ਸਾਡੇ ਸਾਹਮਣੇ ਅਜਿਹੀਆਂ ਤਸਵੀਰਾਂ ਆਈਆਂ ਕਿ ਏਨਾ ਮਾਸੂਮ ਅਨਾਥ ਬੱਚਿਆਂ ਨੂੰ ਗੋਦ ਲੈ ਕੇ ਉਨ੍ਹਾਂ ਦਾ ਸੋਸ਼ਣ ਕੀਤਾ ਜਾਂਦਾ ਜਾਂ ਫਿਰ ਮਾਰਕੁੱਟ ਹੁੰਦੀ ਹੈ।
ਇਸ ਸਬੰਧੀ ਬਾਲ ਕਲਿਆਣ ਸਮਿਤੀ ਦੇ ਚੈਅਰਮੇਨ ਨੇ ਦੱਸਿਆ ਕਿ ਨਵੀਆਂ ਗਾਈਡਲਾਈਨਜ ਦੇ ਮੁਤਾਬਕ ਜਿਹੜੇ ਰਿਸ਼ਤੇਦਾਰ ਅਨਾਥ ਬੱਚਿਆਂ ਨੂੰ ਆਪਣੇ ਕੋਲ ਰੱਖ ਰਹੇ ਨੇ ਪਹਿਲਾਂ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨੀ ਪਏਗੀ। ਬਹੁਤ ਸਾਰੇ ਬੱਚਿਆਂ ਨੇ ਜੋ ਆਪਣੇ ਮਾਪਿਆਂ ਦੀ ਸਪੰਤੀ ਦੇ ਵਾਰਸ ਬਣ ਗਏ ਨੇ ਤੇ ਅਜਿਹੇ ਚ ਬਹੁਤ ਲਾਜਮੀ ਹੈ ਉਨ੍ਹਾਂ ਨੂੰ ਕਿਸੇ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਉਣਾ।
ਉਧਰ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਵਿਰੁੱਧ ਹੋ ਰਹੇ ਅਪਰਾਧ ਨੂੰ ਰੋਕਣ ਲ਼ਈ ਪੁਲਿਸ ਵਲੋਂ ਜਾਰੀ ਕੀਤੇ ਹੈਲਪਲਾਈਨ ਨੰਬਰ 1098 ਤੇ ਸੰਪਰਕ ਕਰ ਸਕਦਾ ਹੈ ਤਾਂ ਜੋ ਲੋੜ ਪੈਣ ਤੇ ਸਖਤ ਕਾਰਵਾਈ ਕੀਤੀ ਜਾ ਸਕੇ।