ਅਪਰਾਧ ਪੰਜਾਬ

ਕਪੂਰਥਲਾ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਣੇ ਕਾਬੂ ਕੀਤੇ 6 ਨਾਮੀ ਤਸਕਰ

ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ‘ਤੇ ਠੱਲ ਪਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਅੱਜ ਕਪੂਰਥਲਾ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਕਪੂਰਥਲਾ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਕਰਨ ਵਾਲਿਆਂ ਖਿਲਾਖ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ 6 ਨਸ਼ਾਂ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਐੱਸ.ਐੱਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਵਲੋਂ ਨਸ਼ਾ ਤਸਕਰਾਂ ਖਿਲਾਫ ਆਪ੍ਰੇਸ਼ਨ ਸੀਜ ਅਤੇ ਸਰਚ ਸ਼ੁਰੂ ਕੀਤਾ ਗਿਆ, ਜਿਸ ਦੇ ਤਹਿਤ ਥਾਣਾ ਸੁਲਤਾਨਪੁਰ ਲੋਧੀ ਦੇ ਬਦਨਾਮ ਪਿੰਡ ਲਾਟੀਆਂਵਾਲ ਦੀ ਘੇਰਾਬੰਦੀ ਕਰਕੇ ਨਸ਼ਾ ਤਸਕਰਾਂ ਤੇ ਭਾਰੀ ਛਾਪੇਮਾਰੀ ਕੀਤੀ ਗਈ।

ਇਸ ਸਬੰਧੀ ਐੱਸ.ਐੱਸ.ਪੀ ਨੇ ਦੱਸਿਆ ਕਿ ਐੱਸ.ਪੀ ਤਫਤੀਸ਼ ਵਿਸ਼ਾਲ ਜੀਤ ਅਤੇ ਡੀ.ਐੱਸ.ਪੀ ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਦੀ ਨਿਗਰਾਨੀ ਹੇਠ ਤਿੰਨ ਐੱਸ.ਐੱਚ.ਓ ਅਤੇ 160  ਪੁਲਿਸ ਮੁਲਾਜਮਾਂ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇੰਨ੍ਹਾਂ ਪੁਲਿਸ ਟੀਮਾਂ ਵਲੋਂ ਅੱਜ ਪਿੰਡ ਲਾਟੀਆਂਵਾਲ ਦੀ ਘੇਰਾਬੰਦੀ ਕਰਕੇ ਅਤੇ ਪਿੰਡ ਵਿੱਚ ਤਾਲਾਸ਼ੀ ਮੁਹਿੰਮ ਚਲਾਈ ਗਈ।

ਇਸ ਮੌਕੇ ਪੁਲਿਸ ਟੀਮਾਂ ਨੇ 5 ਕਿਲੋ  ਹੈਰੋਇਨ ਬਰਾਮਦਗੀ ਮਾਮਲੇ ਵਿੱਚ ਲੌੜੀਂਦੇ 2 ਭਗੌੜੇ ਅਪਰਾਧੀਆਂ ਸਣੇ 6 ਵੱਡੇ ਤਸਕਰਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਨਜਾਇਜ਼ ਸ਼ਰਬਾ ਬਰਾਮਦ ਕੀਤੀ ਹੈ।

ਜ਼ਿਕਰਯੋਗ ਹੈ ਕਿ ਫੜ੍ਹੇ ਗਏ ਤਸਕਰਾਂ ਦੀ ਪਛਾਣ ਰਾਜਵੀਰ ਸਿੰਘ ਉਰਫ ਰਾਜੂ, ਸੁਖਜੀਵਨ ਸਿੰਘ, ਲਖਵਿੰਦਰ ਸਿੰਘ ਉਰਫ ਲੱਖਾ, ਅਮਰਜੀਤ ਸਿੰਘ, ਕੁਲਬੀਰ ਸਿੰਘ ਅਤੇ ਉਰਫ ਸੋਹਣ ਸਾਰੇ ਵਾਸੀ ਪਿੰਡ ਲਾਟੀਆਂਵਾਲ ਅਤੇ ਹਰਪਾਲ ਸਿੰਘ ਉਰਫ ਪਾਲਾ ਵਾਸੀ ਤੋਤੀ ,ਸੁਲਤਾਨਪੁਰ ਵਜੋਂ ਹੋਈ ਹੈ।ਗ੍ਰਿਫਤਾਰ ਕੀਤੇ ਗਏ ਤਸਕਰ ਰਾਜਵੀਰ ਸਿੰਘ ਰਾਜੂ ਅਤੇ ਸੁਖਜੀਵਨ ਸਿੰਘ ਦੋਨਾਂ ਨੂੰ ਐਨ.ਡੀ.ਪੀ ਐਕਟ ਤਹਿਤ ਭਗੌੜਾ ਘੋਸਿਤ ਕੀਤਾ ਗਿਆ ਸੀ ਅਤੇ ਪਿਛਲੇ ਕੁੱਝ ਸਾਲਾਂ ਤੋਂ ਫਰਾਰ ਸਨ। ਇੰਨ੍ਹਾਂ ਤੇ ਪਹਿਲਾਂ ਵੀ ਕਈ ਕੇਸ ਦਰਜ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਰਾਜਵੀਰ ਸਿੰਘ ਕੋਲੋਂ 260 ਗ੍ਰਾਮ ਹੈਰੋਇਨ, ਸੁਖਜੀਵਲ ਕੋਲੋਂ 265 ਗ੍ਰਾਮ ਹੈਰੋਇਨ, ਲਖਵਿੰਦਰ ਸਿੰਘ ਕੋਲੋ 450 ਨਸ਼ੀਲੀਆਂ  ਗੋਲੀਆਂ, ਅਮਰਜੀਤ ਕੋਲੋਂ 510 ਨਸ਼ੀਲੀਆਂ ਗੋਲੀਆਂ ਹਰਪਾਲ ਸਿੰਘ ਕੋਲੋਂ 270 ਗ੍ਰਾਮ ਨਸ਼ੀਲਾ ਪਾਉਡਰ ਤੇ ਇਕ ਸਕਾਰਪੀਓ ਕਾਰ ਤੇ ਕੁਲਬੀਰ ਸਿੰਘ ਕੋਲੋਂ 150 ਕਿਲੋ ਨਜਾਇਜ ਲਾਹਣ ਬਰਾਮਦ ਕੀਤਾ ਗਿਆ ਹੈ।

Leave a Comment

Your email address will not be published.

You may also like

Skip to toolbar