ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਮਹਾਮਾਰੀ ਕਾਰਨ ਸਿਹਤ ਵਿਭਾਗ ਦਾ ਕੰਮ ਕਾਫੀ ਵਧ ਗਿਆ ਹੈ। ਉੱਥੇ ਹੀ ਸੰਕਟ ਵੇਲੇ ਕਈ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਨਾਲ ਹੀ ਅਚਾਨਕ ਪੈਸਿਆਂ ਦੀ ਜ਼ਰੂਰਤ ਪੈ ਰਹੀ ਹੈ। ਇਸ ਦੌਰਾਨ ਮੁਲਾਜ਼ਮ ਭਵਿੱਖ ਨਿਧੀ ਸੰਗਠਨ ਮਦਦ ਲਈ ਅੱਗੇ ਆਇਆ ਹੈ। EPFO ਸਬਸਕ੍ਰਾਈਬਰ ਨੂੰ ਹੌਸਪਿਟਲ ‘ਚ ਐਡਮਿਟ ਹੋਣ ‘ਤੇ ਇਕ ਲੱਖ ਰੁਪਏ ਦੇਵੇਗਾ।
ਈਪੀਐੱਫਓ ਨਾਲ ਜੁੜੇ ਮੁਲਾਜ਼ਮ ਅਚਾਨਕ ਆਏ ਕਿਸੇ ਐਮਰਜੈਂਸੀ ਹੋਣ ‘ਤੇ ਇਕ ਲੱਖ ਰੁਪਏ ਐਡਵਾਂਸ ਆਪਣੇ ਪੀਐੱਫ ਖਾਤੇ ‘ਚੋਂ ਕੱਢ ਸਕਦੇ ਹਨ। ਇਸ ਦੇ ਲਈ ਕਿਸੇ ਤਰ੍ਹਾਂ ਦਾ ਬਿੱਲ ਵੀ ਦੇਣ ਦੀ ਜ਼ਰੂਰਤ ਨਹੀਂ ਹੈ। ਸੰਗਠਨ ਨੇ 1 ਜੂਨ ਨੂੰ ਇਸ ਦੇ ਲਈ ਇਕ ਸਰਕੂਲਰ ਜਾਰੀ ਕੀਤਾ ਸੀ ਜਿਸ ਵਿਚ ਦੱਸਿਆ ਗਿਆ ਕਿ ਐਡਵਾਂਸ ਕੋਵਿਡ ਸਮੇਤ ਹੋਰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਇਲਾਜ ਲਈ ਦਿੱਤਾ ਜਾਵੇਗਾ।
ਈਪੀਐੱਫਓ ਨੇ ਇਸ ਤੋਂ ਪਹਿਲਾਂ ਪੀਐੱਫ ਅਕਾਊਂਟ ਤੋਂ ਐਡਵਾਂਸ ਲੈਣ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ ਪੈਸੇ ਮੈਡੀਕਲ ਬਿੱਲ ਦੇ ਰੀਂਬਰਸਮੈਂਟ ਤੋਂ ਬਾਅਦ ਮਿਲਦੇ ਸਨ। ਮੈਡੀਕਲ ਐਡਵਾਂਸ ਬਿਲਕੁਲ ਅਲੱਗ ਹੈ। ਇਸ ਦੇ ਲਈ ਮੁਲਾਜ਼ਮ ਨੂੰ ਹੁਣ ਕੋਈ ਬਿੱਲ ਦਿਖਾਉਣ ਦੀ ਜ਼ਰੂਰਤ ਨਹੀਂ ਪਵੇਗੀ। ਅਪਲਾਈ ਕਰਦਿਆਂ ਹੀ ਖਾਤੇ ‘ਚ ਰਕਮ ਆ ਜਾਵੇਗੀ।