class="post-template-default single single-post postid-2450 single-format-standard wpb-js-composer js-comp-ver-6.11.0 vc_responsive">

Latest

ਸੋਨੂੰ ਸੂਦ ਦਾ ਨਵਾਂ ਉਪਰਾਲਾ, ਹੁਣ IAS ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਦੇਣਗੇ ਮੁਫ਼ਤ ਕੋਚਿੰਗ

ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਕਾਲ ਦੌਰਾਨ ਕਿਸੇ ਮਸੀਹਾ ਵਾਂਗ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਪਿਛਲੇ ਸਾਲ ਤੋਂ ਲੋਕਾਂ ਲਈ ਹਸਪਤਾਲ, ਬਿਸਤਰੇ, ਦਵਾਈਆਂ ਦਾ ਪ੍ਰਬੰਧ ਕਰ ਰਹੇ ਹਨ। ਅਦਾਕਾਰ ਨੇ ਸਰਕਾਰ ਨੂੰ ਗਰੀਬ ਬੱਚਿਆਂ ਲਈ ਮੁਫ਼ਤ ਸਿੱਖਿਆ ਦੀ ਅਪੀਲ ਵੀ ਕੀਤੀ ਹੈ। ਹੁਣ ਜਦੋਂ ਕੋਰੋਨਾ ਨਾਲ ਜੁੜੇ ਮਾਮਲਿਆਂ ‘ਚ ਘਾਟ ਆ ਰਹੀ ਹੈ ਤਾਂ ਸੋਨੂੰ ਖ਼ੁਦ ਵੀ ਉਨ੍ਹਾਂ ਦੀ ਪੜ੍ਹਾਈ ‘ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਨ।

ਸੋਨੂੰ ਨੇ ਸ਼ੁਰੂ ਕੀਤੀ ਇਹ ਯੋਜਨਾ
ਦਰਅਸਲ ਸੋਨੂੰ ਨੇ ਹੁਣ ਸਿਵਲ ਸੇਵਾਵਾਂ ਪ੍ਰੀਖਿਆ (ਯੂਪੀਐੱਸੀ) ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਕੋਚਿੰਗ ਸਕਾਲਰਸ਼ਿਪ ਦੇਣ ਦਾ ਫ਼ੈਸਲਾ ਕੀਤਾ ਹੈ। ਅਦਾਕਾਰ ਨੇ ਖ਼ੁਦ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਦੱਸਿਆ ਹੈ ਕਿ ਆਈਏਐੱਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਸਹਾਇਤਾ ਲਈ ਉਨ੍ਹਾਂ ਨੇ ਇਕ ਨਵੀਂ ਪਹਿਲ ‘ਸੰਭਵਮ’ ਯੋਜਨਾ ਸ਼ੁਰੂ ਕੀਤੀ ਹੈ।

ਦਿੱਲੀ ਤੋਂ ਕੀਤੀ ਸ਼ੁਰੂਆਤ
ਮੁਫਤ ਕੋਚਿੰਗ ਦੇਣ ਬਾਰੇ ਜਾਣਕਾਰੀ ਦਿੰਦੇ ਹੋਏ ਅਦਾਕਾਰ ਨੇ ਇਕ ਟਵੀਟ ਵਿਚ ਲਿਖਿਆ, “ਆਈਏਐੱਸ ਲਈ ਤਿਆਰੀ… ਅਸੀਂ ਲਵਾਂਗੇ ਤੁਹਾਡੀ ਜ਼ਿੰਮੇਵਾਰੀ। ‘ਸੰਭਵਮ’ ਦੇ ਲਾਂਚ ਦੀ ਘੋਸ਼ਣਾ ਕਰਦੇ ਹੋਏ ਬਹੁਤ ਉਤਸੁਕ ਹਾਂ। ਇਹ ਸੂਦ ਚੈਰਿਟੀ ਫਾਊਂਡੇਸ਼ਨ ਅਤੇ ਦੀਆ ਦਿੱਲੀ ਦੀ ਇਕ ਪਹਿਲ ਹੈ।” ਇਸ ਬਾਰੇ ਜਾਣਕਾਰੀ ਦਿੰਦਿਆਂ ਅਦਾਕਾਰ ਨੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿਚ ਕੋਚਿੰਗ ਬਾਰੇ ਕਾਫ਼ੀ ਜਾਣਕਾਰੀ ਦੇ ਨਾਲ ਉਨ੍ਹਾਂ ਦੀ ਤਸਵੀਰ ਵੀ ਛਾਪੀ ਗਈ ਹੈ। ਤਸਵੀਰ ਦੇ ਸਿਰਲੇਖ ਵਿਚ,‘ਮੈਂ ਇਛੁੱਕ ਉਮੀਦਵਾਰਾਂ ਨੂੰ ਮੁਫ਼ਤ ਆਈਏਐੱਸ ਕੋਚਿੰਗ ਸਕਾਲਰਸ਼ਿਪ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹਾਂ।

ਪਦਮ ਪੁਰਸਕਾਰ ਲਈ ਦਿੱਤਾ ਗਿਆ ਨਾਮ

ਦੱਸ ਦੇਈਏ ਕਿ ਪ੍ਰਸ਼ੰਸਕਾਂ ਨੇ ਸਰਕਾਰ ਨੂੰ ਲਾਗ ਵਿਚ ਪ੍ਰਸੰਸਾਯੋਗ ਕੰਮ ਲਈ ਸੋਨੂੰ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕਰਨ ਦੀ ਅਪੀਲ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਇਸ ਵਾਰ ਕੇਂਦਰ ਸਰਕਾਰ ਨੇ ਨਾਗਰਿਕਾਂ ਤੋਂ ਪਦਮ ਪੁਰਸਕਾਰਾਂ ਲਈ ਅਰਜ਼ੀਆਂ ਮੰਗੀਆਂ ਸਨ। ਇਸ ਦੇ ਤਹਿਤ ਸਾਊਥ ਸਟਾਰ ਬ੍ਰਹਮਾਜੀ ਨੇ ਸੋਨੂੰ ਸੂਦ ਦਾ ਨਾਮ ਅੱਗੇ ਕਰ ਦਿੱਤਾ ਹੈ। ਵੈਸੇ, ਇਨ੍ਹਾਂ ਦੋ ਸਾਲਾਂ ਵਿਚ ਸੋਨੂੰ ਦੀ ਦੇਵਤਾ ਦੀ ਤਰ੍ਹਾਂ ਪੂਜਾ ਹੋਣ ਲੱਗੀ ਹੈ।

Leave a Comment

Your email address will not be published.

You may also like