ਪੰਜਾਬ ਦਾ ਲੁਧਿਆਣਾ ਸ਼ਹਿਰ ਇੱਕ ਅਜਿਹਾ ਸ਼ਹਿਰ ਹੈ ਜੋ ਪੰਜਾਬ ਵਿੱਚ ਸੜਕ ਹਾਦਸਿਆਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ। ਸੜਕ ਹਾਦਸਿਆਂ ਦਾ ਹੋਣਾ ਅਕਸਰ ਲਾਪਰਵਾਹੀ ਮੰਨਿਆ ਜਾਂਦਾ ਹੈ। ਪਰ ਕਈ ਵਾਰ ਇਹੋ ਜਿਹੀਆਂ ਲਾਪਰਵਾਹੀਆਂ ਕਿਸੇ ਨਿਰਦੋਸ਼ ਦੀ ਜਾਨ ਦਾ ਕਾਰਨ ਵੀ ਬਣ ਜਾਦੀਆਂ ਹਨ। ਅਸੀਂ ਅਕਸਰ ਇਹ ਰੋਡ ਸਾਈਡ ਉਪਰ ਲਿਖਿਆ ਪੜਦੇ ਹਾਂ, ਕਿ ਛੋਟੀ ਜਿਹੀ ਅਣਗਹਿਲੀ ਕਿਸੇ ਦੀ ਜਾਨ ਲੈ ਸਕਦੀ ਹੈ । ਅੱਜ ਅਜਿਹਾ ਹੀ ਕੁਝ ਲੁਧਿਆਣਾ ਵਿੱਚ ਵਾਪਰਿਆ । ਜਦੋਂ ਇਕ ਫਾਰਚੂਨਰ ਗੱਡੀ ਖੰਭੇ ਨਾਲ ਟਕਰਾਈ ਅਤੇ ਦੂਜੇ ਪਾਸਿਓ ਤੇਜ਼ ਰਫਤਾਰ ਨਾਲ ਆਉਂਦੀ ਫਾਰਚੂਨਰ ਕਾਰ ਦੀ ਬੁਲੇਟ ਨਾਲ ਹੋਈ ਟੱਕਰ ਕਾਰਨ ਇੱਕ ਨੌਜਵਾਨ ਦੀ ਮੋਕੇ ਮੌਤ ਹੋ ਗਈ । ਮਾਮਲਾ ਲੁਧਿਆਣਾ ਦੇ ਗਿੱਲ ਰੋਡ ਦਾ ਹੈ ਜਿਥੇ ਇਹ ਸਾਰਾ ਹਾਦਸਾ ਵਾਪਰਿਆ , ਹਾਦਸਾ ਇੰਨਾ ਭਿਆਨਕ ਸੀ ਕਿ ਇਸ ਗੱਲ ਦਾ ਅੰਦਾਜ਼ਾ ਮੋਟਰਸਾਈਕਲ ਦੀ ਹਾਲਤ ਤੋਂ ਲਗਾਇਆ ਜਾ ਸਕਦਾ ਹੈ।
ਮੋਕੇ ਤੇ ਮੋਜੂਦ ਚਸ਼ਮਦੀਦਾਂ ਦੇ ਅਨੁਸਾਰ ਦੋ ਫਾਰਚੂਨਰ ਚਾਲਕ ਕਾਰਾਂ ਦੀਆਂ ਰੇਸਾ ਲਗਾ ਰਹੇ ਸਨ। ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ, ਚਸ਼ਮਦੀਦਾਂ ਨੇ ਕਾਰ ਚਾਲਕਾਂ ਉਪਰ ਸ਼ਰਾਬ ਪੀਣ ਦੇ ਆਰੋਪ ਵੀ ਲਗਾਏ । ਅਤੇ ਕਿਹਾ ਕਿ ਸ਼ਰਾਬ ਦੀਆਂਬੋਤਲਾਂ ਅਤੇ ਗਿਲਾਸ ਗੱਡੀ ਵਿਚੋਂ ਕੱਢ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪੁਲਸ ਦੀ ਕਾਰਗੁਜ਼ਾਰੀ ਤੇ ਵੀ ਵੱਡੇ ਸਵਾਲ ਉਠਾਏ ਗਏ।