Latest ਦੇਸ਼

Lockdown ‘ਚ ਮਿਲੀ ਢਿੱਲ, ਹਿਮਾਚਲ ਜਾਣ ਨੂੰ ਕਾਹਲੇ ਸੈਲਾਨੀਆਂ ਨੇ ਕੀਤਾ ਹਾਈਵੇ ਜਾਮ…

ਕੋਰੋਨਾ ਦੀ ਲਾਗ ਦੀ ਦਰ ਘਟਣ ਨਾਲ ਹਿਮਾਚਲ ਪ੍ਰਦੇਸ਼ ਸਰਕਾਰ ਨੇ ਹੁਣ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਲਈ ਕੋਰੋਨਾ ਰਿਪੋਰਟ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਹੈ। ਜਿਵੇਂ ਹੀ ਸਰਕਾਰ ਨੇ ਇਹ ਫੈਸਲਾ ਲਿਆ ਗਿਆ, ਤਾਂ ਸੂਬੇ ਵਿੱਚ ਆਉਣ ਵਾਲੇ ਰਸਤੇ ਵਿੱਚ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਵੀਕੈਂਡ ਕਾਰਨ ਐਤਵਾਰ ਨੂੰ ਹਜ਼ਾਰਾਂ ਸੈਲਾਨੀ ਹਿਮਾਚਲ ਪਹੁੰਚੇ।

ਸ਼ਨੀਵਾਰ-ਐਤਵਾਰ ਨੂੰ ਹਫਤੇ ਦੇ ਅੰਤ ਵਿੱਚ ਚਹਿਲ ਵਿੱਚ 80 ਪ੍ਰਤੀਸ਼ਤ ਤੇ ਸ਼ਿਮਲਾ ਤੇ ਡਲਹੌਜ਼ੀ ਵਿੱਚ ਤਕਰੀਬਨ 30 ਪ੍ਰਤੀਸ਼ਤ ਹੋਟਲ ਬੁੱਕ ਕੀਤੇ ਗਏ। ਉਧਰ ਮਨਾਲੀ ਵਿੱਚ 10 ਪ੍ਰਤੀਸ਼ਤ ਹੋਟਲ ਬੁੱਕ ਕੀਤੇ ਗਏ। ਵੱਡੀ ਗਿਣਤੀ ਵਿੱਚ ਸੈਲਾਨੀਆਂ ਦੀ ਆਮਦ ਕਾਰਨ ਪਹਾੜੀ ਇਲਾਕਿਆਂ ਵਿੱਚ ਭਾਰੀ ਟ੍ਰੈਫਿਕ ਦੀ ਸਮੱਸਿਆ ਵੇਖਣ ਨੂੰ ਮਿਲੀ। ਜਾਮ ਦੀ ਸਥਿਤੀ ਇਹ ਸੀ ਕਿ ਆਉਣ ਤੇ ਜਾਣ ਦੇ ਸਾਰੇ ਰਸਤੇ ਬੰਦ ਹੋ ਗਏ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।

ਦੱਸ ਦਈਏ ਕਿ ਹਿਮਾਚਲ ਦੇ ਮੁੱਖ ਪ੍ਰਵੇਸ਼ ਦੁਆਰ ਸੋਲਨ ਜ਼ਿਲ੍ਹੇ ਦੇ ਪਰਵਾਣੂ ਨੇੜੇ ਹਜ਼ਾਰਾਂ ਕਾਰਾਂ ਤੇ ਯਾਤਰੀ ਵਾਹਨ ਇਕੱਠਾ ਹੋ ਗਏ। ਸੂਬੇ ਵਿੱਚ ਆਉਣ ਵਾਲੇ ਦੂਜੇ ਸੂਬਿਆਂ ਦੇ ਯਾਤਰੀਆਂ ਲਈ ਸਾਰੀਆਂ ਸਰਹੱਦਾਂ ਪੂਰੀ ਤਰ੍ਹਾਂ ਖੋਲ੍ਹ ਦਿੱਤੀਆਂ ਗਈਆਂ ਹਨ। ਅਚਾਨਕ ਛੋਟ ਕਾਰਨ ਹਫਤੇ ਦੇ ਦੌਰਾਨ ਸੈਂਕੜੇ ਲੋਕ ਹਿਮਾਚਲ ਦਾ ਦੌਰਾ ਕਰਨ ਲਈ ਆਏ। ਇੱਕ ਰਿਪੋਰਟ ਮੁਤਾਬਕ, ਜੇ ਅਸੀਂ ਪਿਛਲੇ 36 ਘੰਟਿਆਂ ਦੀ ਗੱਲ ਕਰੀਏ ਤਾਂ ਲਗਪਗ 5000 ਯਾਤਰੀਆਂ ਦੇ ਵਾਹਨ ਰਾਜਧਾਨੀ ਸ਼ਿਮਲਾ ਵਿੱਚ ਦਾਖਲ ਹੋਏ।

ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾ ਦੀ ਲਾਗ ਦੀ ਦਰ ਵਿੱਚ ਆਈ ਗਿਰਾਵਟ ਦੇ ਮੱਦੇਨਜ਼ਰ ਸਰਕਾਰ ਨੇ ਸ਼ੁੱਕਰਵਾਰ ਨੂੰ ਕੋਰੋਨਾ ਕਰਫਿਊ ਵਿੱਚ ਰਾਹਤ ਦਿੱਤੀ ਹੈ ਤੇ ਨਾਲ ਹੀ ਆਉਣ ਵਾਲੇ ਸੈਲਾਨੀਆਂ ਲਈ ਕੋਵਿਡ-19 ਦੀ ਨੈਗਟਿਵ ਰਿਪੋਰਟ ਦੀ ਜ਼ਰੂਰਤ ਨੂੰ ਵੀ ਖ਼ਤਮ ਕਰ ਦਿੱਤਾ ਹੈ।

Leave a Comment

Your email address will not be published.

You may also like

Skip to toolbar