Latest ਦੇਸ਼

ਤਾਜ ਮਹਿਲ ਦੇ ਦੀਵਾਨੇ ਖਿੱਚੋ ਤਿਆਰੀਆਂ, ਜਲਦ ਖੁੱਲਣਗੇ ਦਰਵਾਜ਼ੇ

 ਦੇਸ਼ ‘ਚ ਹੌਲੀ-ਹੌਲੀ ਕੋਰੋਨਾ ਦੇ ਹਾਲਤ ਸੁਧਰ ਰਹੇ ਹਨ। ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਈ ਹੈ, ਜਿਸ ਨੂੰ ਧਿਆਨ ‘ਚ ਰੱਖਦਿਆਂ ਹੁਣ ਹੌਲੀ-ਹੌਲੀ ਦੇਸ਼ ਅਨਲਾਕ ਹੋ ਰਿਹਾ ਹੈ। ਜ਼ਿਆਦਾਤਰ ਸੂਬਿਆਂ ਜਾਰੀ ਪਾਬੰਦੀਆਂ ‘ਚ ਢਿੱਲ ਦਿੱਤੀ ਜਾ ਰਹੀ ਹੈ। ਮਾਲ, ਰੈਸਟੋਰੈਂਟ, ਮੈਟਰੋ ਤੋਂ ਬਾਅਦ ਹੁਣ ਸਾਰੇ ਕੇਂਦਰੀ ਸੁਰੱਖਿਅਤ ਸਮਾਰਕ/ਸਾਈਟਾਂ ਤੇ ਅਜਾਇਬ ਘਰਾਂ ਨੂੰ 16 ਜੂਨ ਤੋਂ ਖੋਲ੍ਹਿਆ ਜਾਵੇਗਾ। ਭਾਰਤ ਦੇ ਪੁਰਾਤੱਤਵ ਸਰਵੇਖਣ ਵੱਲੋਂ ਇੱਥੋਂ ਜਾਣਕਾਰੀ ਆਈ ਹੈ।

ਕੇਂਦਰੀ ਸੈਰ-ਸਪਾਟਾ ਤੇ ਸਭਿਆਚਾਰ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ, ‘ਅੱਜ ਟੂਰਿਜ਼ਮ ਮੰਤਰਾਲੇ ਨੇ ਸਾਰੇ ਸਮਾਰਕਾਂ ਨੂੰ 16 ਜੂਨ 2021 ਤੋਂ ਵਿਧੀਵੱਧ ਖੋਲ੍ਹਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਹੈ। ਯਾਤਰੀ ਕੋਰੋਨਾ ਨਿਯਮਾਂ ਦਾ ਪਾਲਣ ਕਰਦਿਆਂ ਸਮਾਰਕ ਦਾ ਦੌਰਾ ਕਰ ਸਕਦੇ ਹਨ।’16 ਜੂਨ ਨੂੰ ਸਮਾਰਕਾਂ ਨੂੰ ਖੁੱਲ੍ਹਣ ਦੌਰਾਨ ਕਈ ਨਿਯਮਾਂ ਦੀ ਪਾਲਣਾ ਕਰਨਾ ਹੋਵੇਗੀ। ਆਦੇਸ਼ ਮੁਤਾਬਿਕ ਆਕਰਿਯੋਲਾਜਿਕਲ ਸਰਵੇ ਆਫ ਇੰਡੀਆ (ASI) ਦੇ ਅੰਦਰ ਆਉਣ ਵਾਲੇ ਸਾਰੇ ਸਮਾਰਕਾਂ ਤੇ ਮਿਊਜ਼ਿਮ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਨਾਲ ਹੀ ਕਿਹਾ ਗਿਆ ਕਿ ਇਹ ਸਮਾਰਕ ਜਿਸ ਸੂਬੇ ‘ਚ ਹਨ ਉੱਥੇ ਦੀ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕੀਤੀ ਜਾਵੇਗੀ। ਦੱਸ ਦੇਈਏ ਕਿ ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਤਾਜ ਮਹਿਲ ਸਮੇਤ ਦੇਸ਼ ਦੇ ਸਾਰੇ ਸਮਾਰਕਾਂ ਨੂੰ 17 ਮਾਰਚ ਤੋਂ ਬੰਦ ਕਰ ਦਿੱਤਾ ਸੀ।

Leave a Comment

Your email address will not be published.

You may also like

Skip to toolbar