ਕੋਰੋਨਾ ਦੀ ਦੂਸਰੀ ਲਹਿਰ ਜਿਵੇਂ-ਜਿਵੇਂ ਕਮਜ਼ੋਰ ਪੈ ਰਹੀ ਹੈ, ਲੋਕਾਂ ਦੀ ਇਹ ਉਮੀਦ ਵੀ ਤੇਜ਼ ਹੁੰਦੀ ਜਾ ਰਹੀ ਹੈ ਕਿ ਜਲਦ ਹੀ ਟ੍ਰੇਨਾਂ ਪਹਿਲਾਂ ਵਾਂਗ ਚੱਲਣ ਲੱਗਣਗੀਆਂ। ਭਾਰਤੀ ਰੇਲਵੇ ਵੀ ਇਸੇ ਕੋਸ਼ਿਸ਼ ‘ਚ ਜੁਟਿਆ ਹੈ। ਸਪੈਸ਼ਲ ਟ੍ਰੇਨਾਂ ਜ਼ਰੀਏ ਗਿਣਤੀ ਵਧਾਈ ਜਾ ਰਹੀ ਹੈ। ਇਸ ਦੌਰਾਨ ਤਾਜ਼ਾ ਖ਼ਬਰ ਈਸਟਰਨ ਡੈਡੀਕੇਟਿਡ ਫ੍ਰੇਟ ਕਾਰੀਡੋਰ ਤੋਂ ਆ ਰਹੀ ਹੈ। ਈਸਟਰਨ ਡੈਡੀਕੇਟਿਡ ਫਰੇਟ ਕਾਰੀਡੋਰ ‘ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਇਸ ਰੂਟ ‘ਤੇ ਚੱਲਣ ਵਾਲੀਆਂ 26 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਉੱਥੇ ਹੀ 7 ਹੋਰ ਟ੍ਰੇਨਾਂ ਦੇ ਰੂਟ ਬਦਲੇ ਗਏ ਹਨ। ਰੇਲਵੇ ਨੇ ਇਹ ਐਲਾਨ ਅਚਾਨਕ ਕੀਤਾ ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਧਿਕਾਰੀਆਂ ਮੁਤਾਬਕ ਉੱਤਰੀ ਰੇਲਵੇ ਨੇ ਸਰਹਿੰਦ ਸਟੇਸ਼ਨ ‘ਤੇ ਨਾਨ-ਇੰਟਰਲਾਕ ਕੰਮ ਚੱਲ ਰਿਹਾ ਹੈ ਤੇ ਇਸੇ ਕਾਰਨ ਪੂਰਬੀ ਮੱਧ ਰੇਲ ਦੀਆਂ ਕਈ ਟ੍ਰੇਨਾਂ ਨੂੰ ਕੁਝ ਵਿਸ਼ੇਸ਼ ਤਰੀਕਾਂ ‘ਚ ਕੈਂਸਲ ਕੀਤਾ ਗਿਆ ਹੈ।ਜਿਨ੍ਹਾਂ ਸੱਤ ਟ੍ਰੇਨਾਂ ਦਾ ਰੂਟ ਬਦਲਿਆ ਗਿਆ ਹੈ, ਉਨ੍ਹਾਂ ਵਿਚ ਸ਼ਾਮਲ ਹਨ- 04652 ਅੰਮ੍ਰਿਤਸਰ-ਜੈਨਗਰ, 02407 ਨਿਊ ਜਲਪਾਈਗੁੜੀ-ਅੰਮ੍ਰਿਤਸਰ, 02408 ਅੰਮ੍ਰਿਤਸਰ-ਨਿਊ ਜਲਪਾਈਗੁੜੀ, 04652 ਅੰਮ੍ਰਿਤਸਰ-ਜੈਨਗਰ, 02325 ਕੋਲਕਾਤਾ-ਨੰਗਲਡੈਮ, 02326 ਨੰਗਲਡੈਮ-ਕੋਲਕਾਤਾ ਤੇ 02317 ਕੋਲਕਾਤਾ-ਅੰਮ੍ਰਿਤਸਰ। ਇਹ ਸਾਰੀਆਂ ਸਪੈਸ਼ਲ ਟ੍ਰੇਨਾਂ ਹਨ।
- ਨਿਊ ਜਲਪਾਈਗੁੜੀ ਤੋਂ 25 ਜੂਨ, 2021 ਨੂੰ ਚੱਲਣ ਵਾਲੀ 04653 ਨਿਊ ਜਲਪਾਈਗੁੜੀ-ਅੰਮ੍ਰਿਤਸਰ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਨਿਊ ਜਲਪਾਈਗੁੜੀ ਤੋਂ 30 ਜੂਨ, 2021 ਨੂੰ ਚੱਲਣ ਵਾਲੀ 04654 ਨਿਊ ਜਲਪਾਈਗੁੜੀ-ਅੰਮ੍ਰਿਤਸਰ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਭਾਗਲਪੁਰ ਤੋਂ 24 ਜੂਨ, 2021 ਨੂੰ ਚੱਲਣ ਵਾਲੀ 05097 ਭਾਗਲਪੁਰ-ਜੰਮੂ-ਤਵੀ ਵਿਸ਼ੇਸ਼ ਗੱਡੀ ਰੱਦ ਰਹੇਗੀ।
- ਜੰਮੂ-ਤਵੀ ਤੋਂ 29 ਜੂਨ, 2021 ਨੂੰ ਚੱਲਣ ਵਾਲੀ 05098 ਜੰਮੂ-ਤਵੀ-ਭਾਗਲਪੁਰ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਦਰਭੰਗਾ ਤੋਂ 24, 26 ਤੇ 28 ਜੂਨ, 2021 ਨੂੰ ਚੱਲਣ ਵਾਲੀ 05211 ਦਰਭੰਗਾ-ਅੰਮ੍ਰਿਤਸਰ ਵਿਸ਼ੇਸ਼ ਗੱਡੀ ਰੱਦ ਰਹੇਗੀ।
- ਅੰਮ੍ਰਿਤਸਰ ਤੋਂ 26, 28 ਤੇ 30 ਜੂਨ, 2021 ਨੂੰ ਚੱਲਣ ਵਾਲੀ 05212 ਅੰਮ੍ਰਿਤਸਰ-ਦਰਭੰਗਾ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਜੈਨਗਰ ਤੋਂ 25, 27 ਤੇ 29 ਜੂਨ, 2021 ਨੂੰ ਚੱਲਣ ਵਾਲੀ 04649 ਜੈਨਗਰ-ਅੰਮ੍ਰਿਤਸਰ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਅੰਮ੍ਰਿਤਸਰ ਤੋਂ 26, 28 ਤੇ 30 ਜੂਨ, 2021 ਨੂੰ ਚੱਲਣ ਵਾਲੀ 04650 ਅੰਮ੍ਰਿਤਸਰ-ਜੈਨਗਰ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਜੈਨਗਰ ਤੋਂ 26, 28 ਤੇ 30 ਜੂਨ, 2021 ਨੂੰ ਚੱਲਣ ਵਾਲੀ 04673 ਜੈਨਗਰ-ਅੰਮ੍ਰਿਤਸਰ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਅੰਮ੍ਰਿਤਸਰ ਤੋਂ 25, 27 ਤੇ 29 ਜੂਨ, 2021 ਨੂੰ ਚੱਲਣ ਵਾਲੀ 04674 ਅੰਮ੍ਰਿਤਸਰ-ਜੈਨਗਰ ਵਿਸ਼ੇਸ਼ ਗੱਡੀ ਰੱਦ ਰਹੇਗੀ।
- ਜੈਨਗਰ 25, 27, 29 ਜੂਨ ਤੇ 2 ਜੁਲਾਈ 2021 ਨੂੰ ਚੱਲਣ ਵਾਲੀ 04651 ਜੈਨਗਰ-ਅੰਮ੍ਰਿਤਸਰ ਵਿਸ਼ੇਸ਼ ਗੱਡੀ ਰੱਦ ਰਹੇਗੀ।
- ਅੰਮ੍ਰਿਤਸਰ ਤੋਂ 23, 25, 27 ਤੇ 30 ਜੂਨ, 2021 ਨੂੰ ਚੱਲਣ ਵਾਲੀ 04652 ਅੰਮ੍ਰਿਤਸਰ-ਜੈਨਗਰ ਵਿਸ਼ੇਸ਼ ਗੱਡੀ ਰੱਦ ਰਹੇਗੀ।
- ਦਰਭੰਗਾ ਤੋਂ 26 ਜੂਨ, 2021 ਨੂੰ ਚੱਲਣ ਵਾਲੀ 05251 ਦਰਭੰਗਾ-ਜਲੰਧਰ ਸਿਟੀ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਜਲੰਧਰ ਸਿਟੀ ਤੋਂ 27 ਜੂਨ, 2021 ਨੂੰ ਚੱਲਣ ਵਾਲੀ 05252 ਜਲੰਧਰ ਸਿਟੀ-ਦਰਭੰਗਾ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਕੋਲਕਾਤਾ ਤੋਂ 27 ਜੂਨ, 2021 ਨੂੰ ਚੱਲਣ ਵਾਲੀ 02317 ਕੋਲਕਾਤਾ-ਅੰਮ੍ਰਿਤਸਰ ਵਿਸ਼ੇਸ਼ ਗੱਡੀ ਰੱਦ ਰਹੇਗੀ।
- ਅੰਮ੍ਰਿਤਸਰ ਤੋਂ 29 ਜੂਨ, 2021 ਨੂੰ ਚੱਲਣ ਵਾਲੀ 02318 ਅੰਮ੍ਰਿਤਸਰ-ਕੋਲਕਾਤਾ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਹਾਵੜਾ ਤੋਂ 25 ਤੇ 26 ਜੂਨ, 2021 ਨੂੰ ਚੱਲਣ ਵਾਲੀ 02331 ਹਾਵੜਾ-ਜੰਮੂ-ਤਵੀ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਜੰਮੂ-ਤਵੀ ਤੋਂ 27 ਤੇ 28 ਜੂਨ, 2021 ਨੂੰ ਚੱਲਣ ਵਾਲੀ 02332 ਜੰਮੂਤਵੀ-ਹਾਵੜਾ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਪਟਨਾ ਤੋਂ 26 ਤੇ 29 ਜੂਨ, 2021 ਨੂੰ ਚੱਲਣ ਵਾਲੀ 02355 ਪਟਨਾ-ਜੰਮੂਤਵੀ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਜੰਮੂਤਵੀ ਤੋਂ 27 ਤੇ 30 ਜੂਨ, 2021 ਨੂੰ ਚੱਲਣ ਵਾਲੀ 02356 ਜੰਮੂਤਵੀ-ਪਟਨਾ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਕੋਲਕਾਤਾ ਤੋਂ 26 ਤੇ 29 ਜੂਨ, 2021 ਨੂੰ ਚੱਲਣ ਵਾਲੀ 02356 ਕੋਲਕਾਤਾ-ਅੰਮ੍ਰਿਤਸਰ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਅੰਮ੍ਰਿਤਸਰ ਤੋਂ 28 ਜੂਨ ਤੇ 1 ਜੁਲਾੀ, 2021 ਨੂੰ ਚੱਲਣ ਵਾਲੀ 02358 ਅੰਮ੍ਰਿਤਸਰ-ਕੋਲਕਾਤਾ ਵਿਸ਼ੇਸ਼ ਗੱਡੀ ਰੱਦ ਰਹੇਗੀ।
- ਸਿਆਲਦਾਹ ਤੋਂ 25 ਜੂਨ, 2021 ਨੂੰ ਚੱਲਣ ਵਾਲੀ 02379 ਸਿਆਲਦਾਹ-ਅੰਮ੍ਰਿਤਸਰ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਅੰਮ੍ਰਿਤਸਰ ਤੋਂ 27 ਜੂਨ, 2021 ਨੂੰ ਚੱਲਣ ਵਾਲੀ 02380 ਅੰਮ੍ਰਿਤਸਰ-ਸਿਆਲਦਾਹ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਹਾਵੜਾ ਤੋਂ 25 ਤੋਂ 29 ਜੂਨ, 2021 ਤਕ ਚੱਲਣ ਵਾਲੀ 03005 ਹਾਵੜਾ-ਅੰਮ੍ਰਿਤਸਰ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।
- ਅੰਮ੍ਰਿਤਸਰ ਤੋਂ 26 ਤੋਂ 30 ਜੂਨ, 2021 ਤਕ ਚੱਲਣ ਵਾਲੀ 03006 ਅੰਮ੍ਰਿਤਸਰ-ਹਾਵੜਾ ਵਿਸ਼ੇਸ਼ ਟ੍ਰੇਨ ਰੱਦ ਰਹੇਗੀ।