ਪੰਜਾਬੀ ਮਸ਼ਹੂਰ ਗਾਇਕਾ ਅਫ਼ਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੌਜੂਦਾ ਸਭ ਤੋਂ ਮਸ਼ਹੂਰ ਤੇ ਮਨਪਸੰਦ ਕਲਾਕਾਰਾਂ ‘ਚੋਂ ਇੱਕ ਹੈ। ਉਸ ਨੇ ਤਿਤਲੀਆਂ ਵਰਗੇ ਸੁਪਰਹਿੱਟ ਗੀਤਾਂ ਨਾਲ ਸਾਰਿਆਂ ਨੇ ਆਪਣਾ ਫੈਨ ਬਣਾ ਲਿਆ ਹੈ।
ਅਫ਼ਸਾਨਾ ਖ਼ਾਨ ਨੂੰ ਯਕੀਨੀ ਤੌਰ ‘ਤੇ ਕਿਸੇ ਜਾਣ-ਪਛਾਣ ਦੀ ਜ਼ਰੂਰਤ ਨਹੀਂ, ਕਿਉਂਕਿ ਉਸ ਦਾ ਕੰਮ, ਹੁਨਰ ਤੇ ਪ੍ਰਤਿਭਾ ਪਹਿਲਾਂ ਹੀ ਉਸ ਨੂੰ ਖਾਸ ਤੌਰ ‘ਤੇ ਨੌਜਵਾਨਾਂ ‘ਚ ਇੱਕ ਮਸ਼ਹੂਰ ਸ਼ਖਸੀਅਤ ਬਣਾ ਚੁੱਕੀ ਹੈ। ਹਾਲ ਹੀ ‘ਚ ਅਫ਼ਸਾਨਾ ਖ਼ਾਨ ਨੇ ਆਪਣੀ ਪ੍ਰਸਿੱਧੀ ‘ਚ ਹੋਰ ਵਾਧਾ ਕਰਦਿਆਂ ਦੁਨੀਆਂ ਦੇ ਕੁਝ ਚੋਣਵੇਂ ਕਲਾਕਾਰਾਂ ‘ਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
ਪ੍ਰਸ਼ੰਸਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅਫ਼ਸਾਨਾ ਖ਼ਾਨ ਹਾਲ ਹੀ ‘ਚ ਟਾਈਮਜ਼ ਸਕੁਏਅਰ (Times Square) ‘ਤੇ ਵਿਖਾਈ ਦਿੱਤੀ ਹੈ। ਉਸ ਦੀਆਂ ਵੀਡੀਓ ਕਲਿੱਪਾਂ ਇੰਟਰਨੈੱਟ ਤੇ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਸ ਵੀਡੀਓ ਨੂੰ ਅਫ਼ਸਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਅਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਉਸ ਨੇ ਲਿਖਿਆ ਕਿ ਉਸ ਨੇ ਕਦੇ ਉਮੀਦ ਨਹੀਂ ਕੀਤੀ ਸੀ ਕਿ ਉਹ ਕਦੇ ਇਸ ਪੱਧਰ ‘ਤੇ ਪਹੁੰਚੇਗੀ। ਅਫ਼ਸਾਨਾ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜੋ ਉਸ ਦੇ ਨਾਲ ਖੜ੍ਹੇ ਹਨ ਤੇ ਇਸ ਸਫ਼ਰ ‘ਚ ਉਸ ਦਾ ਸਮਰਥਨ ਕੀਤਾ।
ਅਸੀਂ ਅਫ਼ਸਾਨਾ ਖ਼ਾਨ ਦੀ ਇਸ ਕਾਮਯਾਬੀ ‘ਤੇ ਬੇਹੱਦ ਖੁਸ਼ ਅਤੇ ਸੱਚਮੁੱਚ ਮਾਣ ਮਹਿਸੂਸ ਕਰਦੇ ਹਾਂ ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਉਹ ਸੱਚਮੁੱਚ ਇਸ ਪ੍ਰਾਪਤੀ ਦੀ ਹੱਕਦਾਰ ਹੈ। ਟਾਈਮਜ਼ ਸਕੁਏਅਰ ‘ਤੇ ਇਹ ਤਸਵੀਰ ਉਸ ਦੀ ਇਕ ਪ੍ਰਾਪਤੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅਫ਼ਸਾਨਾ ਨੂੰ ਉਸ ਦੇ ਜਨਮਦਿਨ ‘ਤੇ ਇਸ ਤੋਂ ਵੱਡਾ ਗਿਫ਼ਟ ਕੋਈ ਹੋਰ ਨਹੀਂ ਹੋ ਸਕਦਾ।