ਪੰਜਾਬ ‘ਚ ਬੀਜੇਪੀ ਬੇਹੱਦ ਕਮਜ਼ੋਰ ਚੱਲ ਰਹੀ ਹੈ। ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਦੀ ਮਜ਼ਬੂਤੀ ਲਈ ਪਾਰਟੀ ਯਤਨ ਕਰ ਰਹੀ ਹੈ। ਮੰਗਲਵਾਰ ਨੂੰ ਇੱਕ ਉੱਚ ਪੱਧਰੀ ਬੈਠਕ ਤੋਂ ਬਾਅਦ, ਬੁੱਧਵਾਰ ਨੂੰ ਪੰਜਾਬ ਦੀਆਂ 6 ਪ੍ਰਮੁੱਖ ਸ਼ਖਸੀਅਤਾਂ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਰਾਜ ਮਾਮਲਿਆਂ ਦੇ ਇੰਚਾਰਜ ਦੁਸ਼ਯੰਤ ਗੌਤਮ ਦੀ ਮੌਜੂਦਗੀ ਵਿੱਚ ਬੀਜੇਪੀ ਵਿੱਚ ਸ਼ਾਮਲ ਹੋ ਗਈਆਂ।
ਇਨ੍ਹਾਂ ਵਿੱਚ ਏਆਈਐਸਐਸਐਫ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਕਾਹਲੋਂ, ਵਕੀਲ ਜਗਮੋਹਨ ਸਿੰਘ (ਪਟਿਆਲਾ) ਤੇ ਨਿਰਮਲ ਸਿੰਘ (ਮੁਹਾਲੀ), ਗੁਰਦਾਸਪੁਰ ਤੋਂ ਕੁਲਦੀਪ ਸਿੰਘ ਕਾਹਲੋਂ ਤੇ ਸਾਬਕਾ ਵਾਈਸ ਚਾਂਸਲਰ ਜਸਵਿੰਦਰ ਸਿੰਘ ਢਿੱਲੋਂ ਤੇ ਪਟਿਆਲਾ ਤੋਂ ਕਰਨਲ ਜੈਬੰਸ ਸਿੰਘ ਸ਼ਾਮਲ ਹੋਏ ਹਨ।
ਬੇਸ਼ੱਕ ਇਨ੍ਹਾਂ ਲੋਕਾਂ ਦਾ ਕੋਈ ਜਨਤਕ ਆਧਾਰ ਨਹੀਂ ਪਰ ਬੀਜੇਪੀ ਸਿੱਖ ਚਿਹਰਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਆਪਣਾ ਅਕਸ ਸੁਧਾਰਨਾ ਚਾਹੁੰਦੀ ਹੈ।