ਭਾਰਤੀ ਜਨਤਾ ਪਾਰਟੀਛੱਡ ਕੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਚ ਗਏ ਨੇਤਾ ਮੁਕੁਲ ਰਾਏ ਦੀ ਸੁਰੱਖਿਆ ਨੂੰ ਕੇਂਧਰੀ ਗ੍ਰਹਿ ਮੰਤਰਾਲੇ ਨੇ ਵਾਪਸ ਲੈ ਲਿਆ ਹੈ। ਉਨ੍ਹਾਂ ਦੀ ਸੁਰੱਖਿਆ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸਰਕਾਰੀ ਸੂਤਰਾਂ ਅਨੁਸਾਰ, ਟੀਐੱਮਸੀ ਨੇਤਾ ਮੁਕੁਲ ਰਾਏ ਦੀ ਸੁਰੱਖਿਆ ਹਟਾਉਣ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਆਦੇਸ਼ ਕੱਲ੍ਹ ਹੀ ਜਾਰੀ ਕਰ ਦਿੱਤਾ ਗਿਆ ਸੀ। ਸਰਕਾਰੀ ਸੂਤਰਾਂ ਅਨੁਸਾਰ, ਸੁਰੱਖਿਆ ਵਾਪਸ ਲੈਣ ਦਾ ਆਦੇਸ਼ ਕੱਲ੍ਹ ਜਾਰੀ ਕੀਤਾ ਗਿਆ ਸੀ ਅਤੇ ਫਿਲਹਾਲ ਸੀਆਰਪੀਐੱਫ ਸੁਰੱਖਿਆ ਵਾਪਸ ਲੈਣ ਦੀ ਪ੍ਰਕਿਰਿਆ ’ਚ ਹੈ। ਮੁਕੁਲ ਰਾਏ ਦੇ ਬੇਟੇ ਸੁਭ੍ਰਾਂਸ਼ੂ ਦੀ ਕੇਂਦਰੀ ਸੁਰੱਖਿਆ ਪਿਛਲੇ ਸ਼ਨੀਵਾਰ ਨੂੰ ਹੀ ਵਾਪਸ ਲੈ ਲਈ ਗਈ ਸੀ।
ਮੁਕੁਲ ਰਾਏ ਨੇ ਟੀਐੱਮਸੀ ’ਚ ਸ਼ਾਮਿਲ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਆਪਣੀ ਸੀਆਰਪੀਐੱਫ ਸੁਰੱਖਿਆ ਵਾਪਲ ਲੈਣ ਲਈ ਕਿਹਾ ਸੀ। ਜਿਸਤੋਂ ਬਾਅਦ ਕੱਲ੍ਹ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਦਾ ਆਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਤੋਂ ਬੰਗਾਲ ਸਰਕਾਰ ਦੁਆਰਾ ਵਾਈ ਗ੍ਰੇਡ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
ਭਾਜਪਾ ਤੋਂ ਤ੍ਰਿਣਮੂਲ ’ਚ ਗਏ ਮੁਕੁਲ ਰਾਏ ਦੇ ਬੇਟੇ ਸੁਭ੍ਰਾਂਸ਼ੂ ਰਾਏ ਦੀ ਸੁਰੱਖਿਆ ਹਟਾਈ ਜਾ ਚੁੱਕੀ ਹੈ। ਕੇਂਦਰ ਸਰਕਾਰ ਦੇ ਨਿਰਦੇਸ਼ ’ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵੱਲੋਂ ਮੁਕੁਲ ਰਾਏ ਦੇ ਬੇਟੇ ਸੁਭ੍ਰਾਂਸ਼ੂ ਰਾਏ ਨੂੰ ਦਿੱਤੀ ਗਈ ਸੁਰੱਖਿਆ ਵਾਪਸ ਲੈ ਲਈ ਗਈ ਹੈ।