Latest ਮਨੋਰੰਜਨ

ਕਰਨ ਔਜਲਾ ਦੀ ਧਮਾਕੇਦਾਰ Intro ਰਿਲੀਜ਼, ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ…..

ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਪਹਿਲੀ ਐਲਬਮ ਦੀ ਇੰਟਰੋ ਰਿਲੀਜ਼ ਕਰ ਦਿੱਤੀ ਹੈ। ਕਰਨ ਔਜਲਾ ਦੀ ਐਲਬਮ ‘BacTHAfu*UP’ ਦੀ ਇੰਟਰੋ ਸਪੀਡ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਇੰਟਰੋ ’ਚ ਕਰਨ ਔਜਲਾ ਨੇ ਆਪਣੇ ਹੁਣ ਤਕ ਦੇ ਸਫਰ ਦਾ ਜ਼ਿਕਰ ਕੀਤਾ ਹੈ। ਨਾਲ ਹੀ ਆਪਣੇ ਮਾਪਿਆਂ, ਆਪਣੇ ਪਿੰਡ ਤੇ ਆਪਣੇ ਚਾਹੁਣ ਵਾਲਿਆਂ ਲਈ ਖ਼ਾਸ ਲਾਈਨਾਂ ਲਿਖੀਆਂ ਹਨ।

ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕਰੀਬ 6 ਮਿਟਾਂ ਚ ਇਸ ਵੀਡੀਓ ਦੇ ਕਰੀਬ ਡੇਢ ਲੱਖ ਵਿਊਜ ਹੋ ਗਏ। ਤੁਹਾਨੂੰ ਦਸ ਦੇਈਏ ਕਿ ਕਰਨ ਔਜਲਾ ਨੇ ਆਪਣੀ ਇੰਟਰੋ ‘ਚ ਅਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਨੂੰ ਕਰਾਰਾ ਜਵਾਬ ਦਿੱਤਾ ਹੈ। ਜਦੋਂ ਅਮ੍ਰਿਤ ਮਾਨ ਦੀ ਕਰਨ ਔਜਲਾ ਨਾਲ ਕੋਨਟਰੋਵਰਸਰੀ ਹੋਈ ਸੀ ਉਸ ਸਮੇਂ ਅਮ੍ਰਿਤ ਮਾਨ ਨੇ ਇਕ ਸਟੋਰੀ ਸਾਂਝੀ ਕੀਤੀ ਸੀ ਜਿਸ ‘ਚ ਉਸ ਨੇ ਕਿਹਾ ਸੀ ਕਿ ‘ਕਲ ਦੇ ਜਵਾਕ Reply ਭਾਲਦੇ ਮੁੱਛਾਂ ਦੀ ਗਰੋਥ ਲਈ ਦਵਾਈ ਭਾਲਦੇ’ ਤਾਂ ਉਸ ਜਵਾਕ ਸ਼ਬਦ ਦਾ ਜਵਾਬ ਕਰਨ ਔਜਲਾ ਨੇ ਆਪਣੀ ਇੰਟਰੋ ‘ਚ ਬੜੇ ਬਹੇਤਰੀਨ ਅੰਦਾਜ ਚ ਦਿੱਤਾ ਹੈ।

ਕਰਨ ਔਜਲਾ ਦੀ ਲੁੱਕ ਵੀ ਇੰਟਰੋ ’ਚ ਕਾਫੀ ਜ਼ਬਰਦਸਤ ਲੱਗ ਰਹੀ ਹੈ। ਸੋਸ਼ਲ ਮੀਡੀਆ ’ਤੇ ਇੰਟਰੋ ਦੀ ਵੀਡੀਓ ਸਾਂਝੀ ਕਰਦਿਆਂ ਕਰਨ ਔਜਲਾ ਲਿਖਦੇ ਹਨ ਕਿ ਸਫਰ ਚੱਲ ਰਿਹਾ ਤੇ ਸਫਰ ਜਾਰੀ ਰਹੂਗਾ।

ਦੱਸ ਦੇਈਏ ਕਿ ਕਰਨ ਔਜਲਾ ਦੀ ਐਲਬਮ ਨੂੰ ਟਰੂ ਸਕੂਲ ਨੇ ਮਿਊਜ਼ਿਕ ਦਿੱਤਾ ਹੈ। ਐਲਬਮ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਕਰਨ ਔਜਲਾ ਨੇ ਲਿਖੇ ਹਨ ਤੇ ਕੰਪੋਜ਼ ਵੀ ਉਨ੍ਹਾਂ ਖ਼ੁਦ ਕੀਤਾ ਹੈ। ਇੰਟਰੋ ਦੀ ਵੀਡੀਓ ਸਾਗਰ ਦਿਓਲ ਤੇ ਜਨਿਕ ਰਾਏ ਨੇ ਬਣਾਈ ਹੈ, ਜਦਕਿ ਇੰਟਰੋ ’ਚ ਦਿਖਾਏ ਗਏ ਭਾਰਤ ਦੇ ਦ੍ਰਿਸ਼ ਮਾਹੀ ਸੰਧੂ ਨੇ ਸ਼ੂਟ ਕੀਤੇ ਹਨ। ਕਰਨ ਔਜਲਾ ਦੀ ਐਲਬਮ ਬਹੁਤ ਜਲਦ ਸਪੀਡ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਵੇਗੀ।

Leave a Comment

Your email address will not be published.

You may also like

Skip to toolbar