ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਇਕ ਦਿਨ ਬਾਅਦ ਫਿਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਹੈ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਪੈਟਰੋਲ 27 ਪੈਸੇ ਅਤੇ ਡੀਜ਼ਲ 30 ਪੈਸੇ ਮਹਿੰਗਾ ਹੋਇਆ ਹੈ। ਇਸ ਕਾਰਨ ਮੁੰਬਈ ਵਿਚ ਪੈਟਰੋਲ 103 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ। ਚੇਨਈ ਵਿਚ ਵੀ ਪੈਟਰੋਲ ਪਹਿਲੀ ਵਾਰ 98 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ। ਦਿੱਲੀ ਅਤੇ ਕੋਲਕਾਤਾ ਵਿਚ ਪੈਟਰੋਲ 97 ਰੁਪਏ ਪ੍ਰਤੀ ਲੀਟਰ ਦੇ ਨੇੜੇ ਹੈ।
ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ 27 ਪੈਸੇ ਦੇ ਵਾਧੇ ਨਾਲ 96.93 ਰੁਪਏ ਅਤੇ ਡੀਜ਼ਲ ਦੀ ਕੀਮਤ 28 ਪੈਸੇ ਦੇ ਵਾਧੇ ਨਾਲ 87.69 ਰੁਪਏ ਪ੍ਰਤੀ ਲੀਟਰ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਜੂਨ ਵਿਚ ਹੁਣ ਤਕ ਦਿੱਲੀ ਵਿਚ ਪੈਟਰੋਲ ਦੀ ਕੀਮਤ ਵਿਚ 2.70 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 2.54 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਮਈ ਵਿਚ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ।
ਮੁੰਬਈ ਵਿਚ ਪੈਟਰੋਲ ਦੀ ਕੀਮਤ ਵਿਚ 26 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 30 ਪੈਸੇ ਦਾ ਵਾਧਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਇਕ ਲੀਟਰ ਪੈਟਰੋਲ ਦੀ ਕੀਮਤ 103.08 ਰੁਪਏ ਅਤੇ ਡੀਜ਼ਲ 95.14 ਰੁਪਏ ਹੋ ਗਈ ਹੈ।
ਅੱਜ ਦੇਸ਼ ਦੇ ਚਾਰ ਮਹਾਂਨਗਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੇਠਾਂ ਅਨੁਸਾਰ ਹਨ:
ਸ਼ਹਿਰ ਦਾ ਨਾਮ ਪੈਟਰੋਲ ਰੁਪਏ / ਲੀਟਰ ਡੀਜ਼ਲ ਰੁਪਏ / ਲੀਟਰ
ਦਿੱਲੀ 96.93 87.69
ਮੁੰਬਈ 103.08 95.14
ਚੇਨਈ 98.14 92.31
ਕੋਲਕਾਤਾ 96.84 90.54