Latest ਦੇਸ਼ ਪੰਜਾਬ

ਦੀਪ ਸਿੱਧੂ ਨੂੰ ਮਿਲ ਰਹੀ ਰਾਹਤ, ਮੁੜ ਹੋਣਾ ਪਏਗਾ ਅਦਾਲਤ ‘ਚ ਹੋਣਗੇ ਪੇਸ਼…

ਦਿੱਲੀ ਦੀ ਅਦਾਲਤ ਗਣਤੰਤਰ ਦਿਵਸ ‘ਤੇ ਲਾਲ ਕਿਲ੍ਹਾ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਦਿੱਲੀ ਪੁਲਿਸ ਦੀ ਚਾਰਜਸ਼ੀਟ ‘ਤੇ ਨੋਟਿਸ ਲੈਣ ‘ਤੇ ਫ਼ੈਸਲਾ ਸੁਣਾਵੇਗੀ। ਇਸ ਮਾਮਲੇ ‘ਚ 17 ਜੂਨ ਨੂੰ ਦਿੱਲੀ ਪੁਲਿਸ ਦੇ ਮੁੱਖ ਦੋਸ਼ੀ ਦੀਪ ਸਿੱਧੂ ਖ਼ਿਲਾਫ਼ ਇਕ ਦੋਸ਼ ਪੱਤਰ ਵੀ ਦਾਖਲ ਕਰ ਚੁੱਕੀ ਹੈ। ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਅੰਦੋਲਨਕਾਰੀਆਂ ਨੇ 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ ‘ਚ ਵੜ ਕੇ ਹੁੱਲੜਬਾਜ਼ੀ ਮਚਾਈ ਸੀ ਤੇ ਪੁਲਿਸ ਵਾਲਿਆਂ ‘ਤੇ ਹਮਲੇ ਕੀਤੇ ਸਨ।

ਇਸ ਮਾਮਲੇ ‘ਚ ਦੀਪ ਸਿੱਧੂ ਸਮੇਤ 16 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਕੋਰਟ ਨੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਦੋਸ਼ੀ ਦੀਪ ਸਿੱਧੂ ਸਮੇਤ ਕਈ ਦੋਸ਼ੀਆਂ ਨੂੰ ਸੰਮਨ ਜਾਰੀ ਕੀਤਾ ਹੈ ਤੇ 29 ਜੂਨ ਨੂੰ ਅਦਾਲਤ ਦੀ ਕਾਰਵਾਈ ‘ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਸਾਰੇ ਮੁਲਜ਼ਮਾਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ।

ਦਿੱਲੀ ਦੇ ਲਾਲ ਕਿਲ੍ਹੇ ‘ਤੇ 26 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ‘ਚ ਪੁਲਿਸ ਨੇ ਆਪਣੀ ਚਾਰਜਸ਼ੀਟ ‘ਚ ਦਾਅਵਾ ਕੀਤਾ ਹੈ ਕਿ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਸਭ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ। ਚਾਰਜਸ਼ੀਟ ਮੁਤਾਬਿਕ, ਲਾਲ ਕਿਲ੍ਹੇ ‘ਤੇ ਕਬਜ਼ਾ ਕਰ ਕੇ ਲਾਲ ਕਿਲ੍ਹੇ ਨੂੰ ਨਵਾਂ ਪ੍ਰੋਟੈਸਟ ਸਾਈਟ ਬਣਾਉਣਾ ਤਾਂ ਜੋ ਕੇਂਦਰ ‘ਚ ਸੱਤਾਧਿਰ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਸਕੇ।

Leave a Comment

Your email address will not be published.

You may also like

Skip to toolbar