ਪੁਰਤਗਾਲੀ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਇੰਸਟਾਗ੍ਰਾਮ ’ਤੇ 300 ਮਿਲੀਅਨ ਫਾਲੋਅਰਸ ਨਾਲ ਇਤਿਹਾਸ ਰੱਚ ਦਿੱਤਾ ਹੈ। ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਹੀ ਇੰਸਟਾ ’ਤੇ ਸਭ ਤੋਂ ਪਹਿਲਾਂ 200 ਮਿਲੀਅਨ ਦਾ ਅੰਕੜਾ ਪਾਰ ਕੀਤਾ ਸੀ। ਦੱਸ ਦੇਈਏ ਕਿ ਦੂਜੇ ਸਥਾਨ ’ਤੇ ਡਵੇਨ ‘ਦਿ ਰਾਕ’ ਜਾਨਸਨ ਕਾਬਜ ਹਨ।
ਜਾਨਸਨ ਦੇ ਇਸ ਪਲੇਟਫਾਰਮ ’ਤੇ 246 ਮਿਲੀਅਨ ਫਾਲੋਅਰਸ ਹਨਬੀਤੇ ਕੁੱਝ ਦਿਨ ਪਹਿਲਾਂ ਰੋਨਾਲਡੋ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੋਕਾ ਕੋਲਾ ਦੀਆਂ 2 ਬੋਤਲਾਂ ਨੂੰ ਹਟਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਘਟਨਾ ਦੇ ਬਾਅਦ ਕੋਕਾ ਕੋਲਾ ਕੰਪਨੀ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਯੂਰੋ 2020 ਦੇ ਅਧਿਕਾਰਤ ਪ੍ਰਾਯੋਜਕਾਂ ਵਿਚੋਂ ਇਕ ਕੋਕਾ-ਕੋਲਾ ਦੇ ਸ਼ੇਅਰ 1.6 ਫ਼ੀਸਦੀ ਤੱਕ ਡਿੱਗ ਗਏ ਸਨ। ਕੰਪਨੀ ਦਾ ਮਾਰਕਿਟ ਕੈਪ 242 ਅਰਬ ਡਾਲਰ ਤੋਂ ਘੱਟ ਕੇ 238 ਅਰਬ ਡਾਲਰ ’ਤੇ ਆ ਗਿਆ ਸੀ। ਯਾਨੀ ਕੰਪਨੀ ਨੂੰ ਇਕ ਦਿਨ ਵਿਚ 4 ਅਰਬ ਡਾਲਰ (29,300 ਕਰੋੜ ਰੁਪਏ) ਦਾ ਨੁਕਸਾਨ ਹੋਇਆ ਸੀ।