ਅੰਤਰਰਾਸ਼ਟਰੀ ਰੇਸਲਰ ਦਲੀਪ ਸਿੰਘ ਰਾਣਾ ‘ਦਿ ਗ੍ਰੇਟ ਖਲੀ’ ਦੀ 79 ਸਾਲਾ ਮਾਂ ਟੰਡੀ ਦੇਵੀ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦਾ ਲੰਬੇ ਸਮੇਂ ਤੋਂ ਲੁਧਿਆਣਾ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਟੰਡੀ ਦੇਵੀ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ ਸੀ। ਉਸਦੀ ਮੌਤ ਨਾਲ ‘ਸਿਰਮੌਰ’ ‘ਚ ਸੋਗ ਦੀ ਲਹਿਰ ਹੈ। ਐਤਵਾਰ ਦੇਰ ਰਾਤ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ਨੈਨੀਧਾਰ ਪਹੁੰਚ ਜਾਵੇਗੀ। ਜਿੱਥੇ ਸੋਮਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਖਲੀ ਦੀ ਮਾਂ ਟੰਡੀ ਦੇਵੀ ਦਾ ਇਲਾਜ 15 ਦਿਨਾਂ ਤੋਂ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਚੱਲ ਰਿਹਾ ਸੀ ਜਿੱਥੇ ਬੀਤੀ ਰਾਤ ਉਨ੍ਹਾਂ ਦੀ ਤਬੀਅਤ ਵਿਗੜਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਡੀਐੱਮਸੀ ਹਸਪਤਾਲ ਦੇ ਪੀਆਰਓ ਨੇ ਕੀਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਮਲਟੀਪਲਰ ਔਰਗਨਜ ਫੇਲ੍ਹ ਹੋਣ ਕਾਰਨ ਦੇਹਾਂਤ ਹੋਇਆ