ਮਾਨਸਾ ਦੇ ਮਸ਼ਹੂਰ ਮਿੱਠੂ ਕਬਾੜੀਏ ਦੀ ਦੁਕਾਨ ਤੇ 6 ਏਅਰ ਫੋਰਸ ਦੇ ਹੈਲੀਕਾਪਟਰ ਪਹੁੰਚੇ। ਜਿਸ ਨੂੰ ਦੂਰੋਂ-ਦੂਰੋਂ ਲੋਕ ਦੇਖਣ ਆ ਰਹੇ ਹਨ। ਕਬਾੜ ਖ੍ਰੀਦਣ ਵਾਲੇ ਇਸ ਉੱਘੇ ਕਬਾੜੀਏ ਨੇ ਭਾਰਤੀ ਹਵਾਈ ਫੌਜ ਦੇ ਛੇ ਕਬਾੜ ਹੋ ਚੁੱਕੇ ਹੈਲੀਕਾਪਟਰਾਂ ਨੂੰ ਖਰੀਦਿਆ। ਜੋ ਅੱਜ ਮਾਨਸਾ ਪੁੱਜ ਗਏ ਇਹ ਹੈਲੀਕਾਪਟਰ ਸ਼ਹਿਰ ਵਾਸੀਆਂ ਤੋਂ ਇਲਾਵਾ ਕਬਾੜਖਾਨੇ ਕੋਲੋਂ ਲੰਘਦੇ ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਮਾਨਸਾ ਤਿੰਨਕੋਣੀ ਤੋਂ ਕੈਂਚੀਆਂ ਵੱਲ ਨੂੰ ਜਾਂਦੇ ਹਾਂ ਤਾਂ ਰਸਤੇ ’ਚ ਇੱਕ ਥਾਂ ਜੋ ਕਬਾੜ ਬਣੀਆਂ ਸੈਂਕੜੇ ਗੱਡੀਆਂ ਆਦਿ ਸਮੇਤ ਹੋਰ ਵਾਹਨ ਪਏ ਨੇ ਉਹ ਮਿੱਠੂ ਕਬਾੜੀਏ ਵੱਲੋਂ ਖਰੀਦੇ ਹੋਏ ਹਨ।

ਕਿਸੇ ਪੁਰਾਣੇ ਵਹੀਕਲ ਲਈ ਕੋਈ ਪੁਰਾਣਾ ਬੈਰਿੰਗ ਜਾਂ ਹੋਰ ਸਮਾਨ ਜਦੋਂ ਦੁਕਾਨਾਂ ਤੋਂ ਨਾ ਮਿਲੇ ਤਾਂ ਦੁਕਾਨਦਾਰ ਕਹਿ ਦਿੰਦੇ ਨੇ ਕਿ ਹੁਣ ਤਾਂ ਫਿਰ ਇਹ ਮਿੱਠੂ ਕਬਾੜੀਏ ਤੋਂ ਹੀ ਮਿਲ ਸਕਦਾ ਹੈ ਤੇ ਉੱਥੋਂ ਮਿਲ ਵੀ ਜਾਂਦਾ ਹੈ ਕਬਾੜ ਦੇ ਛੋਟੇ ਜਿਹੇ ਕਾਰੋਬਾਰ ਤੋਂ ਕਬਾੜ ਖ੍ਰੀਦਣ ਦਾ ਕੰਮ ਸ਼ੁਰੂ ਕਰਨ ਵਾਲੇ ਇਸ ਕਬਾੜੀਏ ਵੱਲੋਂ ਹੁਣ ਇਕੱਲੇ ਮਾਨਸਾ ਜ਼ਿਲ੍ਹੇ ਜਾਂ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਕਈ ਹਿੱਸਿਆਂ ’ਚੋਂ ਕਬਾੜ ਦੀ ਖ੍ਰੀਦ ਕੀਤੀ ਜਾਂਦੀ ਹੈ ਉਨ੍ਹਾਂ ਵੱਲੋਂ ਹੁਣ ਤਾਜ਼ਾ ਖ੍ਰੀਦਦਾਰੀ ਭਾਰਤੀ ਹਵਾਈ ਫੌਜ ਤੋਂ ਕਬਾੜ ਹੋਏ 6 ਹੈਲੀਕਾਪਟਰਾਂ ਦੀ ਆਨਲਾਈਨ ਖ੍ਰੀਦ ਕੀਤੀ ਗਈ ਹੈ ਜਿਉਂ ਹੀ ਇਹ ਹੈਲੀਕਾਪਟਰ ਮਾਨਸਾ ਲਿਆਂਦੇ ਗਏ ਤਾਂ ਵੇਖਣ ਲਈ ਵੱਡੀ ਗਿਣਤੀ ਲੋਕ ਪਹੁੰਚਣੇ ਸ਼ੁਰੂ ਹੋ ਗਏ ਲੋਕਾਂ ਨੇ ਆਪਣੇ ਬੱਚਿਆਂ ਨੂੰ ਕੋਲ ਹੈਲੀਕਾਪਟਰ ਕੋਲ ਖੜ੍ਹਾ ਕੇ ਫੋਟੋਆਂ ਅਤੇ ਸੈਲਫੀਆਂ ਕੀਤੀਆਂ ਕਾਰੋਬਾਰੀ ਮਿੱਠੂ ਕਬਾੜੀਆ ਦੇ ਬੇਟੇ ਡਿੰਪਲ ਅਰੋੜਾ ਨੇ ਇਨ੍ਹਾਂ ਹੈਲੀਕਾਪਟਰਾਂ ਬਾਰੇ ਦੱਸਿਆ ਕਿ ਉਨ੍ਹਾਂ ਵੱਲੋਂ ਇੰਡੀਅਨ ਏਅਰ ਫੋਰਸ ਦੇ ਕਬਾੜ ਹੋ ਚੁੱਕੇ ਛੇ ਹੈਲੀਕਾਪਟਰਾਂ ਨੂੰ ਖਰੀਦਿਆ ਗਿਆ ਹੈ।

ਅਰੋੜਾ ਨੇ ਦੱਸਿਆ ਕਿ ਉਹ ਆਨਲਾਈਨ ਸਰਕਾਰੀ ਅਤੇ ਪ੍ਰਾਈਵੇਟ ਕਬਾੜ ਹੋ ਚੁੱਕੀਆਂ ਗੱਡੀਆਂ ਆਦਿ ਦੀ ਖ੍ਰੀਦਦਾਰੀ ਦਾ ਕੰਮ ਕਰਦੇ ਹਨ ਜਿਸ ਦੇ ਤਹਿਤ ਉਨ੍ਹਾਂ ਵੱਲੋਂ ਉੱਤਰ ਪ੍ਰਦੇਸ਼ ’ਚ ਪੈਂਦੇ ਸਰਸਾਵਾ ਏਅਰ ਫੋਰਸ ਦੇ ਸਟੇਸ਼ਨ ’ਚੋਂ ਛੇ ਹੈਲੀਕਾਪਟਰ ਖ੍ਰੀਦੇ ਗਏ ਹਨ। ਕਬਾਡੀ ਦੇ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਕੀਤੀ ਸੀ ਖ੍ਰੀਦ ਭਾਰਤੀ ਹਵਾਈ ਫੌਜ ਤੋਂ ਇਨ੍ਹਾਂ ਹੈਲੀਕਾਪਟਰਾਂ ਦੀ ਖ੍ਰੀਦ 4 ਮਹੀਨੇ ਪਹਿਲਾਂ ਕਰ ਲਈ ਗਈ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਕਾਰਨ ਲਿਆਉਣ ’ਚ ਦੇਰੀ ਹੋ ਗਈ ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਉੱਥੋਂ ਹੈਲੀਕਾਪਟਰ ਲੱਦ ਕੇ ਚੱਲੇ ਸੀ ਜੋ 4 ਦਿਨਾਂ ’ਚ ਮਾਨਸਾ ਪੁੱਜੇ ਹਨ।