ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਔਰਤਾਂ ਨੂੰ ਜਿਨਸੀ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਹੈ ਤੇ ਉਨ੍ਹਾਂ ਨੂੰ ‘ਪਰਦੇ’ ‘ਚ ਰਹਿਣ ਦੀ ਸਲਾਹ ਦਿੱਤੀ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਔਰਤਾਂ ਦੇ ਛੋਟੇ ਕੱਪੜੇ ਜਿਨਸੀ ਹਿੰਸਾ ਲਈ ਜ਼ਿੰਮੇਵਾਰ ਹਨ। ਇਹ ਗੱਲਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਇੰਟਰਵਿਊ ਦੌਰਾਨ ਕਹੀਆਂ ਹਨ।
ਐਚਬੀਓ ਐਕਸਿਸ ਨਾਲ ਇੱਕ ਇੰਟਰਵਿਊ ਦੌਰਾਨ ਪੱਤਰਕਾਰ ਜੋਨਾਥਨ ਸਵੌਨ ਨੇ ਇਮਰਾਨ ਨੂੰ ਪਾਕਿਸਤਾਨ ਵਿੱਚ ਬਲਾਤਕਾਰ ਪੀੜਤ ਦੀ ਸਜ਼ਾ ਬਾਰੇ ਪੁੱਛਿਆ। ਇਸ ‘ਤੇ ਇਮਰਾਨ ਖ਼ਾਨ ਨੇ ਕਿਹਾ,’ ‘ਜੇਕਰ ਕੋਈ ਔਰਤ ਬਹੁਤ ਘੱਟ ਕੱਪੜੇ ਪਹਿਨਦੀ ਹੈ, ਤਾਂ ਇਸ ਦਾ ਅਸਰ ਮਰਦਾਂ ‘ਤੇ ਪਏਗਾ। ਉਹ ਰੋਬੋਟ ਨਹੀਂ। ਇਹ ਕੌਮਨ ਸੈਂਸ ਹੈ।” ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮੈਂ ਬਲਾਤਕਾਰ ਪੀੜਤ ਬਾਰੇ ਕਦੇ ਕੋਈ ਟਿੱਪਣੀ ਨਹੀਂ ਕੀਤੀ। ਇਸ ਦੀ ਬਜਾਏ, ਮੈਂ ਸਿਰਫ ਇਹ ਕਿਹਾ ਕਿ ਪਰਦੇ ਦਾ ਸਿਸਟਮ ਸਮਾਜ ਵਿੱਚ ਫਸਣ ਤੋਂ ਬਚਾਉਂਦਾ ਹੈ।
Anchorperson: You were accused of rape victim blaming, how do you respond to that?
— PTI USA Official (@PTIOfficialUSA) June 21, 2021
PM Imran Khan: It is #SuchNonsense
PM talked about different societies having different norms #PMIKonHBOMax pic.twitter.com/tOSgs1AuOc
PM ਇਮਰਾਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਕੋਈ ਡਿਸਕੋ ਜਾਂ ਨਾਈਟ ਕਲੱਬ ਨਹੀਂ। ਇੱਥੇ ਬਿਲਕੁਲ ਵੱਖਰਾ ਸਮਾਜ ਹੈ, ਇੱਥੇ ਜੀਵਨ ਦਾ ਢੰਗ ਵੱਖਰਾ ਹੈ। ਜੇ ਤੁਸੀਂ ਇੱਥੇ ਪਰਤਾਵੇ ਵਧਾਉਂਦੇ ਹੋ ਤੇ ਨੌਜਵਾਨਾਂ ਨੂੰ ਕਿਤੇ ਜਾਣ ਦਾ ਮੌਕਾ ਨਹੀਂ ਮਿਲਦਾ ਤੇ ਇਸ ਦੇ ਕੁਝ ਨਾ ਕੁਝ ਨਤੀਜੇ ਤਾਂ ਸਾਹਮਣੇ ਆਉਣਗੇ ਹੀ ਨਾ।”
ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇਸ ਬਿਆਨ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਪਾਕਿਸਤਾਨ ਵਿੱਚ ਵਿਰੋਧੀ ਪਾਰਟੀਆਂ ਉਸ ਦੇ ਬਿਆਨ ‘ਤੇ ਉਸ ਦੀ ਅਲੋਚਨਾ ਕਰ ਰਹੀਆਂ ਹਨ ਤੇ ਇਸ ਬਿਆਨ ਨੂੰ ਔਰਤਾਂ ਵਿਰੁੱਧੀ ਰਿਹਾ ਜਾ ਰਿਹਾ ਹੈ।