ਕੈਨੇਡਾ ਸਮੇਤ ਦੁਨੀਆ ਵਿੱਚ ਪੰਜਾਬੀਆ ਵੱਡੀਆਂ ਮੱਲਾ ਮਾਰੀਆ ਹਨ ਤੇ ਵੱਡੇ ਨਾਮ ਕਮਾਏ ਹਨ ਲੇਕਿਨ ਹੁਣ ਕੈਨੇਡਾ ਵਿੱਚ ਪੰਜਾਬੀਆ ਦੇ ਨਸ਼ੇ ਦੇ ਰੈਕਟ ਦੇ ਵੱਡੇ ਕਾਲੇ ਕਾਰੋਬਾਰ ਵਿੱਚ ਸ਼ਮੂਲੀਅਤ ਦੀਆ ਖ਼ਬਰਾਂ ਆ ਰਹੀਆਂ ਨੇ। ਟਰਾਂਟੋ ਪੁਲਿਸ ਨੇ ਕੈਨੇਡਾ ਦੀ ਹੋਰ ਸਟੇਟ ਦੀ ਪੁਲਿਸ ਸਮੇਤ ਅੱਧਾ ਦਰਜਨ ਤੋ ਵੱਧ ਏਜੰਸੀ ਦੀ ਮਦਦ ਅਤੇ ਯੂਨਾਈਟਡ ਸਟੇਟ ਦੀ ੲੰਜੰਸੀ ਨਾਲ ਸਾਂਝੇ ਪ੍ਰੋਜਕਟ ਤਹਿਤ 1000 ਕਿੱਲੋ ਤੋ ਵੱਧ ਨਸ਼ੇ ਸਮੇਤ 20 ਲੋਕਾ ਨੂੰ ਗਿਰਫਤਾਰ ਕੀਤਾ ਹੈ ਜੋ ਮੈਕਸੀਕੋ ਤੋ ਅਮਰੀਕਾ ਰਾਹੀਂ ਕੈਨੇਡਾ ਦੇ ਸ਼ਹਿਰਾਂ ਤੇ ਪਿੰਡਾ ਦੇ ਇਲਾਕਿਆਂ ਤੱਕ ਡਰੱਗ ਸਿਪਲਾਈ ਕਰਦੇ ਸਨ। ਨਸ਼ੇ ਨੂੰ ਸਿਪਾਲਈ ਕਰਨ ਲਈ ਟਰਾਲਿਆ ਅੰਦਰ ਟਰੈਪਸ ਬਣਾਏ ਹੁੰਦੇ ਸਨ ਜਿਸ ਵਿੱਚ ਇੱਕ ਵਾਰ ਹੀ ਇੱਕ ਕਵਿੰਟਲ ਤੋ ਵੱਧ ਨਸ਼ਾ ਲਿਆਂਦਾ ਜਾਦਾ ਸੀ ਅਤੇ ਇਹ ਬਾਰਡਰ ਤੇ ਲੱਗੇ ਹਾਈਟੈਕ ਸਕੈਨਰ ਵਿੱਚ ਵੀ ਫੜ ਨਹੀਂ ਹੁੰਦਾ ਸੀ

ਟਰਾਂਟੋ ਪੁਲਿਸ ਨੇ ਇਸ ਨਸ਼ੇ ਦੇ ਰੈਕਟ ਨੂੰ ਫੜਨ ਲਈ ‘project brisa’ ਨਵੰਬਰ 2020 ਵਿੱਚ ਸ਼ੁਰੂ ਕੀਤਾ ਸੀ ਅਤੇ ਟਰਾਂਟੋ ਪੁਲਿਸ ਵੱਲੋ ਆਪਣੇ 8 ਮਹੀਨੇ ਚੱਲੇ ‘Project Brisa’ ਤਹਿਤ ਅੰਤਰ-ਰਾਸ਼ਟਰੀ ਨਸ਼ੇ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 1,000 ਕਿਲੋ ਤੋ ਉਪਰ ਦਾ ਨਸ਼ਾ ਜਿਸ ਵਿੱਚ 444 ਕਿਲੋ ਕੋਕੀਨ,182 ਕਿਲੋ ਕ੍ਰਿਸਟਲ ਮਿਥ,427 ਕਿਲੋ ਭੰਗ,966020 ਕੈਨੇਡੀਅਨ ਡਾਲਰ, ਇੱਕ ਗਨ,21 ਵ੍ਹੀਕਲ ਜਿਸ ਵਿੱਚ 5 ਟ੍ਰੈਕਟਰ ਟਰੈਲਰ ਸ਼ਾਮਲ ਹਨ । ਪੁਲਿਸ ਨੇ ਕੁਲ 182 ਚਾਰਜ ਲਾਏ ਹਨ। ਗ੍ਰਿਫਤਾਰ ਹੋਣ ਵਾਲੇ 20 ਲੋਕਾ ਵਿੱਚ ਗੁਰਬਖਸ਼ ਸਿੰਘ ਗਰੇਵਾਲ,ਹਰਬਲਜੀਤ ਸਿੰਘ ਤੂਰ ,ਅਮਰਬੀਰ ਸਿੰਘ ਸਰਕਾਰੀਆ ,ਹਰਬਿੰਦਰ ਕੋਰ ਭੁੱਲਰ, ਸਰਜੰਟ ਸਿੰਘ ਧਾਲੀਵਾਲ,ਹਰਬੀਰ ਧਾਲੀਵਾਲ,ਗੁਰਮਨਪਰੀਤ ਗਰੇਵਾਲ ,ਸੁਖਵੰਤ ਬਰਾੜ, ਪਰਮਿੰਦਰ ਗਿੱਲ ਸਮੇਤ ਜ਼ਿਆਦਾ ਪੰਜਾਬੀ ਹਨ। ਪੁਲਿਸ ਵੱਲੋ ਕੈਨੇਡੀਅਨ ਬਾਰਡਰ ਤੇ ਨਸ਼ਿਆ ਨਾਲ ਭਰਿਆ ਟਰੱਕ ਟਰੇਲਰ ਫੜ ਹੋਣ ਤੋ ਬਾਅਦ ਇਹ ਆਪ੍ਰੇਸ਼ਨ ਵੱਡੇ ਪੱਧਰ ਤੇ ਸ਼ੁਰੂ ਕੀਤਾ ਗਿਆ ਸੀ ਤੇ ਟਰਾਟੋ ਪੁਲਿਸ ਦੇ ਇਤਾਹਿਸ ਦੀ ਸਭ ਤੋ ਵੱਡੀ ਨਸ਼ੇ ਦੀ ਰਿਕਾਵਰੀ ਹੈ।

ਯਾਦ ਰਹੇ ਕੈਨੇਡੀਅਨ ਪੁਲਿਸ ਨੇ ਅਪ੍ਰੈਲ ਵਿੱਚ ‘ਪ੍ਰਜੋਕਟ ਚੀਤਾ’ ਰਾਹੀਂ 33 ਨਸ਼ਾ ਸਮਗਲਰ ਕੋਲੋਂ ਢਾਈ ਮਿਲੀਅਨ ਦਾ ਨਸ਼ਾ ਤੇ ਵੱਡੀ ਮਾਤਰਾ ਵਿੱਚ ਹਥਿਆਰ ਫੜੇ ਸਨ ਜਿਹਨਾ ਵਿੱਚ 25 ਤੋ ਜ਼ਿਆਦਾ ਪੰਜਾਬੀ ਸਨ ਅਤੇ ਹੁਣ ਟਰਾਟੋ ਦੇ ਇਤਹਾਸ ਦੀ ਸਭ ਤੋ ਵੱਡੀ ਰਿਕਵਰੀ ਵਿੱਚ ਵੀ ਪੰਜਾਬੀ ਸਮਗਲਰਾਂ ਦੀ ਸ਼ਮੂਲੀਅਤ ਦਾ ਪਰਦਾਫਾਸ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਦੌਰਾਨ ਹੋਰ ਵੀ ਗ੍ਰਿਫਤਾਰੀਆ ਹੋਣ ਦੀ ਗੱਲ ਕਹੀ ਜਾ ਰਹੀ ਹੈ।