ਕਸਬਾ ਭਦੌੜ ਦੇ ਤਲਵੰਡੀ ਰੋਡ ਤੋਂ ਇਕ ਨੌਜਵਾਨ ਕਬੱਡੀ ਖਿਡਾਰੀ ਕਰਮਾ ਸਿੰਘ (25) ਪੁੱਤਰ ਬੁੱਟਾ ਸਿੰਘ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਭਰਾ ਧਰਮਾ ਸਿੰਘ ਪੁੱਤਰ ਬੁੱਟਾ ਸਿੰਘ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਕਰਮਾ ਸਿੰਘ ਕਬੱਡੀ ਖਿਡਾਰੀ ਸੀ ਅਤੇ ਉਸਨੇ ਕਈ ਟੂਰਨਾਮੈਂਟ ’ਚ ਕੱਪ ਜਿੱਤੇ ਹਨ ਪਰ ਪਿਛਲੇ ਇਕ ਸਾਲ ਤੋਂ ਉਹ ਨਸ਼ੇ ਦੀ ਦਲਦਲ ’ਚ ਫਸ ਗਿਆ।
ਉਨ੍ਹਾਂ ਕਿਹਾ ਕਿ ਮੰਗਲਵਾਰ ਸਾਨੂੰ 12:30 ਵਜੇ ਦੇ ਕਰੀਬ ਕਿਸੇ ਜਾਣ-ਪਛਾਣ ਵਾਲੇ ਦਾ ਫੋਨ ਆਇਆ ਕਿ ਕਰਮਾ ਸਿੰਘ ਪਿੰਡ ਬੀਹਲੀ ਵਾਲੀ ਕੱਸੀ ’ਤੇ ਡਿੱਗਿਆ ਪਿਆ ਹੈ। ਜਦੋਂ ਅਸੀਂ ਘਟਨਾ ਸਥਾਨ ’ਤੇ ਗਏ ਤਾਂ ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਰਮਾ ਸਿੰਘ ਨੇ ਆਪਣੀ ਗਰਦਨ ਵਾਲੀ ਨਾੜ ’ਚ ਚਿੱਟੇ ਦਾ ਟੀਕਾ ਲਾਇਆ ਹੋਇਆ ਸੀ ਜੋ ਅਸੀਂ ਕੱਢ ਦਿੱਤਾ ਹੈ ਪਰ ਜਦੋਂ ਅਸੀਂ ਕਰਮਾ ਨੂੰ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ