Latest ਪੰਜਾਬ

ਆਮ ਆਦਮੀ ਪਾਰਟੀ ਦੇ ਆਗੂ ‘ਤੇ ਇਕ ਹੋਰ ਮਾਮਲਾ ਦਰਜ….

ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਸੰਧੂ ਤੇ ਬੀਤੇ ਦਿਨੀਂ ਦੋ ਵੱਖ-ਵੱਖ ਮਾਮਲੇ ਦਰਜ ਹੋਏ। ਜਗਦੀਪ ਸੰਧੂ ਨੇ ਨਗਰ ਕੌਂਸਲ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਅਤੇ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਕੂੜਾ ਸੁੱਟਿਆ ਸੀ। ਜਿਸ ਸਬੰਧੀ ਦੋ ਮਾਮਲੇ ਬੀਤੇ ਦਿਨੀਂ ਦਰਜ ਕੀਤੇ ਗਏ। ਹੁਣ ਤੀਜਾ ਮਾਮਲਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਵੀ ਜਗਦੀਪ ਸੰਧੂ ਤੇ ਦਰਜ ਕਰਵਾਇਆ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਰੁਪਾਣਾ ਉਪ ਮੰਡਲ ਅਫਸਰ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਪ ਮੰਡਲ ਅਫਸਰ ਨੇ ਦੱਸਿਆ ਕਿ ਜਗਜੀਤ ਸਿੰਘ ਲਾਇਨਮੈਨ ਅਤੇ ਗੁਰਧੀਰ ਸਿੰਘ ਸਹਾਇਕ ਲਾਈਨਮੈਨ ਨੇ ਦਫਤਰ ਨੂੰ ਜਾਣਕਾਰੀ ਦਿੱਤੀ ਕਿ ਪਿੰਡ ਗੋਨਿਆਣਾ ’ਚ ਬਕਾਇਆ ਰਕਮ ਦੇ ਚਲਦਿਆਂ ਜਿਨ੍ਹਾਂ ਘਰਾਂ ਦੇ ਕੁਨੈਕਸ਼ਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਟੇ ਗਏ ਸਨ। ਉਨ੍ਹਾਂ ਦੇ ਕੁਨੈਕਸ਼ਨ 18 ਮਾਰਚ ਨੂੰ ਜਗਦੀਪ ਸੰਧੂ ਨੇ ਉਨ੍ਹਾਂ ਘਰਾਂ ਦੇ ਕੁਨੈਕਸ਼ਨ ਜੋੜ ਦਿੱਤੇ। ਇਸ ਸਬੰਧੀ 135/136 (1) (ਸੀ)/150 ਇਲੈਕਟਰੀਸਿਟੀ ਐਕਟ 2003, ਅਤੇ 427 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Leave a Comment

Your email address will not be published.

You may also like

Skip to toolbar