class="post-template-default single single-post postid-2895 single-format-standard wpb-js-composer js-comp-ver-6.11.0 vc_responsive">

Latest ਮਨੋਰੰਜਨ

ਫਿਰ ਤੋਂ ਬੱਬੂ ਮਾਨ ਨੇ ਸਰਕਾਰਾਂ ਨੂੰ ਲਿਆ ਲੰਬੇ ਹੱਥੀਂ, ਦੇਖੋ ਕੀ ਆਖੀ ਵੱਡੀ ਗੱਲ…..

ਦੇ ਮਸ਼ਹੂਰ ਗੀਤਕਾਰ,ਕਲਾਕਾਰ,ਅਦਾਕਾਰ ਅਤੇ ਨਿਰਮਾਤਾ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹਨਾਂ ਨੂੰ ਹਰ ਕੋਈ ਜਾਣਦਾ ਹੈ।ਆਪਣੇ ਸੋਸ਼ਲ ਮੀਡੀਆ ਤੇ ਉਹ ਅਕਸਰ ਹੀ ਫੈਨਜ ਨਾਲ ਕਈ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ। ਚਾਹੇ ਗੱਲ ਕਰੀਏ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਤੇ ਚਾਹੇ ਉਹਨਾਂ ਦੇ ਕੈਰੀਅਰ ਦੀ ਉਹ ਦਰਸ਼ਕਾਂ ਨਾਲ ਅਕਸਰ ਆਪਣੇ ਭਾਵ ਸਾਂਝੇ ਕਰਦੇ ਰਹਿੰਦੇ ਹਨ।

ਜਾਣਕਾਰੀ ਲਈ ਦੱਸ ਦਇਏ ਬੱਬੂ ਮਾਨ ਅਕਸਰ ਕਿਸਾਨੀ ਅੰਦੋਲਨਾਂ ਵਿੱਚ ਵੇਖੇ ਜਾਂਦੇ ਹਨ ਤੇ ਉਹ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦਿੰਦੇ ਹਨ ਜਿਸ ਤੋਂ ਅਸੀਂ ਚੰਗੀ ਤਰਾਂ ਵਾਕਿਫ ਹਾਂ। ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸਦੇ ਵਿਚ ਉਹਨਾਂ ਨੇ ਆਪਣੇ ਭਾਵ ਪ੍ਰਗਟ ਕੀਤੇ ਹਨ। ਉਹਨਾਂ ਨੇ ਇੱਕ ਫੋਟੋ ਪਾਈ ਹੈ ਜਿਸ ਵਿਚ ਲਿਖਿਆ ਹੈ-ਚਿੱਟੇ,ਪੀਲੇ,ਨੀਲੇ ਲੜਨ ਨੂੰ ਤਿਆਰ ਹੋ ਗਏ,ਵੋਟਾਂ ਦੂਰ ਐਂ,ਪਹਿਲਾਂ ਹੀ ਪੱਬਾਂ ਭਾਰ ਹੋ ਗਏ। ਜਿਸ ਤੋਂ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਸਿੱਧਾ-ਸਿੱਧਾ ਸਰਕਾਰਾਂ ਤੇ ਨਿਸ਼ਾਨਾ ਸਾਧਿਆ ਹੈ।

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਚੋਣਾਂ ਨੇੜੇ ਆ ਚੁਕੀਆਂ ਹਨ ਅਤੇ ਸਰਕਾਰਾਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਆਪਣਾ-ਆਪਣਾ ਪ੍ਰਚਾਰ ਕਰਨਗੀਆਂ। ਦੂਜੇ ਪਾਸੇ ਕਿਸਾਨੀ ਅੰਦੋਲਨ ਚਲ ਰਿਹਾ ਹੈ, ਜਿਸਨੇ ਸਰਕਾਰਾਂ ਨੂੰ ਵਖ਼ਤ ਪਾਇਆ ਹੋਇਆ ਹੈ। ਇਹਨਾਂ ਗੱਲਾਂ ਵਿਚਕਾਰ ਬੱਬੂ ਮਾਨ ਨੇ ਆਹਾ ਪੋਸਟ ਸਾਂਝੀ ਕਰਕੇ ਸਰਕਾਰ ਤੇ ਇਕ ਤੰਜ ਕੱਸਿਆ ਹੈ। ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਹਾਲ ਹੀ ਦੇ ਵਿੱਚ ਗਾਣਾ ਰਿਲੀਜ਼ ਕੀਤਾ ਸੀ ਜਿਸਦਾ ਨਾਮ ‘RAT RACE ‘ ਸੀ। ਜਿਸਨੂੰ ਦਰਸ਼ਕਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ।

Leave a Comment

Your email address will not be published.

You may also like