ਪੰਜਾਬ ਸਰਕਾਰ ਵਲੋਂ ਨਵੀਆਂ ਕੋਰੋਨਾ ਗਾਈਡਲਾਈਨਜ ਜਾਰੀ ਕੀਤੀਆਂ ਗਈਆਂ ਹਨ। ਸਾਰੀਆਂ ਪਬੰਦੀਆ ਨੂੰ 25 ਜੂਨ ਤੋਂ ਵਦਾ ਕੇ 30 ਜੂਨ ਤੱਕ ਕਰ ਦਿੱਤਾ ਗਿਆ ਹੈ। ਹੁਣ ਸਰਕਾਰ ਵੱਲੋਂ IELTS ਸੈਂਟਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਇਸ ਦੌਰਾਨ ਸਾਰੇ ਬੱਚੇ, ਅਧਿਆਪਕ ਅਤੇ ਸਟਾਫ ਨੂੰ ਆਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪਰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ ਲਗਵਾਉਣੀ ਹਰ ਕਿਸੇ ਲਈ ਲਾਜਮੀ ਹੋਏਗੀ।
ਇਸ ਦੇ ਨਾਲ-ਨਾਲ ਜਿੰਮ, ਕੈਫੇ, ਕਾਫੀ ਸ਼ਾਪ, ਹੋਟਲ, ਹੈਸਟੋਰੇੇਂਟ, ਢਾਬਾ ਅਤੇ ਸਿਨੇਮਾ ਪਹਿਲਾਂ ਵਾਂਗ 50 ਫੀਸਦ ਸ਼ਮਤਾ ਨਾਲ ਖੁੱਲਣਗੇ। ਇਸ ਦੇ ਨੇ ਨਾਲ-ਨਾਲ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੋਏਗੀ। ਬਾਰ, ਪੱਬ ਅਤੇ ਸ਼ਰਾਬ ਦੇ ਠੇਕੇ, ਸਕੂ, ਕਾਲਜ ਫਿਲਹਾਲ ਬੰਦ ਰਹਿਣਗੇ।
ਦਸ ਦੇਈਏ ਕਿ ਵਿਆਹ ਅਤੇ ਭੋਗ ਸਮਾਗਮਾਂ ਚ 50 ਤੋਂ ਵਧ ਲੋਕ ਇੱਕਠੇ ਨਹੀਂ ਹੋ ਸਕਦੇ। ਇਸ ਤੋਂ ਇਲਾਵਾਂ ਜੇਕਰ ਜਿਲ੍ਹੇ ਚ ਕੋਈ ਰਿਆਇਤਾਂ ਲਾਗੂ ਕਰਨੀਆਂ ਹਨ ਤਾਂ ਉਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸਨ ਅਤੇ ਡੀਸੀ ਦੀ ਹੋਏਗੀ।
ਨਾਲ ਹੀ ਦਸ ਦੇਈਏ ਕਿ ਸੂਬੇ ਚ ਨਾਈਟ ਕਰਫਿਊ ਵੀ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਰੋਜਾਨਾ 8ਵਜੇ ਤੋਂ ਸਵੇਰੇ 5 ਵਜੇ ਤਕ ਅਤੇ ਐਵਤਾਰ ਵੀਕੈਂਡ ਲਾਕਡਾਊਨ ਸ਼ਨੀਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਜਾਰੀ ਰਹੇਗਾ।