ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਬੇਟੇ ਹੰਟਰ ਬਾਇਡਨ ਮੁੜ ਸੁਰਖੀਆਂ ‘ਚ ਹਨ। ਹੰਟਰ ਬਾਇਡਨ ਦੀ ਇਕ ਗ਼ਲਤੀ ਨੇ ਹੁਣ ਆਪਣੇ ਪਿਤਾ ਜੋਅ ਬਾਇਡਨ ਨੂੰ ਮੁਸੀਬਤ ‘ਚ ਪਾ ਦਿੱਤਾ ਹੈ। ਹਾਲ ਹੀ ‘ਚ ਕੁਝ ਵਿਦੇਸ਼ੀ ਮੀਡੀਆ ਰਿਪੋਰਟਸ ‘ਚ ਖੁਲਾਸਾ ਕੀਤਾ ਗਿਆ ਹੈ ਕਿ ਜੋਅ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਨੇ ਗ਼ਲਤੀ ਨਾਲ ਇਕ ਰੂਸੀ ਵੇਸਵਾ ਨੂੰ ਆਪਣੇ ਪਿਤਾ ਜੋਅ ਬਾਇਡਨ ਦੇ ਬੈਂਕ ਖਾਤੇ ‘ਚੋਂ 25 ਹਜ਼ਾਰ ਡਾਲਰ ਯਾਨੀ 18 ਲੱਖ 55 ਹਜ਼ਾਰ ਰੁਪਏ ਦੀ ਵੱਡੀ ਰਕਮ ਦਾ ਭੁਗਤਾਨ ਕੀਤਾ ਸੀ।
ਹਾਲ ਹੀ ‘ਚ ਨਿਊਯਾਰਕ ਪੋਸਟ ਦੀ ਇਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਮਈ 2018 ‘ਚ ਹੰਟਰ ਬਾਇਡਨ ਨੇ ਰੂਸ ਦੀ Emerald Fantasy Girls ਏਜੰਸੀ ਤੋਂ ਯਾਨਾ ਨਾਂ ਦੀ ਵੇਸਵਾ ਨੂੰ ਸਰਵਿਸ ਲਈ ਬੁਲਾਇਆ ਸੀ। ਉਦੋਂ ਹੰਟਰ ਨੇ ਯਾਨਾ ਨੂੰ ਮੈਸੇਜ ਭੇਜ ਕੇ ਇਹ ਪੁੱਛਿਆ ਸੀ ਕਿ ਉਹ Chateau Marmount ਨਾਂ ਦੇ ਹੋਟਲ ‘ਚ ਹੈ ਤੇ ਕੀ ਉਹ ਹੁਣ ਉਪਲਬਧ ਹੈ। । ਇਸ ਕਾਲ ਗਰਲ ਨੂੰ ਪੇਮੈਂਟ ਹੰਟਰ ਨੇ ਆਪਣੇ ਪਿਤਾ ਜੋਅ ਬਾਇਡਨ ਦੇ ਖਾਤੇ ‘ਚੋਂ ਕੀਤੀ ਸੀ।ਇਸ ਪੂਰੇ ਮਾਮਲੇ ਦਾ ਖੁਲਾਸਾ ਹੰਟਰ ਬਾਇਡਨ ਦੇ ਲੈਪਟਾਪ ਤੋਂ ਹੀ ਹੋਇਆ ਹੈ।

ਦਰਅਸਲ ਯਾਨਾ ਦੇ ਸਾਰੇ ਮੈਸੇਜ, ਤਸਵੀਰਾਂ ਹੰਟਰ ਬਾਇਡਨ ਦੇ ਲੈਪਟਾਪ ‘ਚ ਸੇਵ ਸਨ। ਹੰਟਰ ਆਪਣੇ ਲੈਪਟਾਪ ਨੂੰ ਕਿਸੇ ਡਾਇਰੀ ਵਾਂਗ ਹੀ ਰੱਖਦੇ ਸਨ, ਜਿਸ ਵਿਚ ਉਹ ਹਰ ਈ-ਮੇਲ ਤੇ ਮੈਸੇਜ ‘ਚ ਹੋਈ ਗੱਲਬਾਤ, ਫਾਇਨਾਂਸ਼ੀਅਲ ਰਿਕਾਰਡ ਵਗੈਰਾ ਹਮੇਸ਼ਾ ਸੇਵ ਰੱਖਦੇ ਸਨ। ਹੰਟਰ ਆਪਣਾ ਲੈਪਟਾਪ ਡੈਲਵੇਅਰ ਰਿਪੇਅਰ ਸ਼ਾਪ ‘ਤੇ ਭੁੱਲ ਗਏ ਸਨ ਤੇ ਇਸ ਤਰ੍ਹਾਂ ਇਹ ਅਮਰੀਕੀ ਜਾਂਚ ਏਜੰਸੀ FBI ਦੇ ਹੱਥ ਲੱਗ ਗਿਆ ਤੇ ਏਨਾ ਵੱਡਾ ਰਾਜ਼ ਖੁੱਲ੍ਹ ਗਿਆ। ਜਾਂਚ ਵਿਚ ਇਹ ਵੀ ਪਤਾ ਚੱਲਿਆ ਹੈ ਕਿ ਹੰਟਰ ਬਾਇਡਨ ਨੇ ਕਈ ਵਾਰ ਆਨਲਾਈਨ ਪੈਸੇ ਟਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸਫਲ ਨਹੀਂ ਹੋ ਪਾ ਰਹੇ ਸਨ।