Latest ਪੰਜਾਬ

ਪੰਜਾਬ ‘ਚ ਪੈਟਰੋਲ ਦੀਆਂ ਕੀਮਤਾਂ ਨੇ ਤੋੜਿਆ ਰਿਕਾਰਡ, ਡੀਜਲ ਵੀ ਮਹਿੰਗਾ

ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਰੁਕ-ਰੁਕ ਪੈਟਰੋਲ, ਡੀਜ਼ਲ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਨਾਲ ਦੇਸ਼ ਭਰ ਵਿਚ ਕੀਮਤਾਂ ਹੁਣ ਨਵੇਂ ਰਿਕਾਰਡ ਪੱਧਰ ‘ਤੇ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਪੈਟਰੋਲ, ਡੀਜ਼ਲ ਕੀਮਤਾਂ ਵਧਾਈਆਂ ਹਨ। ਪੈਟਰੋਲ ਵਿਚ 35 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 26 ਪੈਸੇ ਤੱਕ ਦਾ ਵਾਧਾ ਕੀਤਾ ਗਿਆ ਗਿਆ ਹੈ। ਇਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 98.52 ਰੁਪਏ ਪ੍ਰਤੀ ਲੀਟਰ, ਜਦੋਂ ਕਿ ਡੀਜ਼ਲ ਦੀ 88.95 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਉੱਥੇ ਹੀ, ਪੰਜਾਬ ਵਿਚ ਹੁਣ ਪਠਾਨਕੋਟ, ਮੋਗਾ, ਫਿਰੋਜ਼ਪੁਰ ਅਤੇ ਮੋਹਾਲੀ ਪਿੱਛੋਂ ਅੰਮ੍ਰਿਤਸਰ, ਤਰਨਤਾਰਨ, ਪਟਿਆਲਾ, ਫਾਜ਼ਿਲਕਾ, ਗੁਰਦਾਸਪੁਰ, ਲੁਧਿਆਣਾ, ਫਰੀਦਕੋਟ ਵਿਚ ਵੀ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਿਆ ਹੈ। ਡੀਜ਼ਲ ਵੀ ਲਗਭਗ 92 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਚੁੱਕਾ ਹੈ।


ਹਿੰਦੁਸਤਾਨ ਪੈਟਰੋਲੀਅਮ ਦੀ ਵੈੱਬਸਾਈਟ ਅਨੁਸਾਰ, ਜਲੰਧਰ ਵਿਚ ਪੈਟਰੋਲ ਦੀ ਕੀਮਤ 99.60 ਰੁਪਏ ਤੇ ਡੀਜ਼ਲ ਦੀ 90.97 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪਟਿਆਲਾ ਵਿਚ ਪੈਟਰੋਲ ਦੀ ਕੀਮਤ 100.51 ਰੁਪਏ, ਡੀਜ਼ਲ ਦੀ 91.38 ਰੁਪਏ ਪ੍ਰਤੀ ਲੀਟਰਹੋ ਗਈ ਹੈ। ਲੁਧਿਆਣਾ ਵਿਚ ਪੈਟਰੋਲ ਦੀ ਕੀਮਤ 100.04 ਰੁਪਏ ਅਤੇ ਡੀਜ਼ਲ ਦੀ 91.37 ਰੁਪਏ ਪ੍ਰਤੀ ਲੀਟਰ। ਅੰਮ੍ਰਿਤਸਰ ਵਿਚ ਪੈਟਰੋਲ 100.27 ਰੁਪਏ ਅਤੇ ਡੀਜ਼ਲ 91.59 ਰੁਪਏ ਹੋ ਗਿਆ ਹੈ। ਮੋਹਾਲੀ ‘ਚ ਪੈਟਰੋਲ ਦੀ ਕੀਮਤ 100.58 ਰੁਪਏ ਤੇ ਡੀਜ਼ਲ ਦੀ 91.86 ਰੁਪਏ ਪ੍ਰਤੀ ਲੀਟਰ। ਮੋਗਾ ਵਿਚ ਪੈਟਰੋਲ 100.40 ਰੁਪਏ ਪ੍ਰਤੀ ਲੀਟਰ, ਡੀਜ਼ਲ 91.70 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।


Leave a Comment

Your email address will not be published.

You may also like

Skip to toolbar