class="post-template-default single single-post postid-2942 single-format-standard wpb-js-composer js-comp-ver-6.11.0 vc_responsive">

Latest

ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਚੀਮਾ ਦੇ ਪਿੰਡ ਬੂਸੋਵਾਲ ਦੇ 25 ਪਰਿਵਾਰ ਬਸਪਾ ਵਿੱਚ ਹੋਏ ਸਾਮਿਲ

ਸੁਲਤਾਨਪੁਰ ਲੋਧੀ / ਚੰਦਰ ਮੜੀਆ

ਚੋਣਾ ਨੇੜੇ ਆ ਰਹੀਆਂ ਹਨ ਤੇ ਇਸ ਵਿੱਚ ਇੱਕ ਪਾਰਟੀ ਤੋ ਦੂਸਰੀ ਪਾਰਟੀ ਵਿੱਚ ਲੋਕਾ ਨੂੰ ਜੋੜਨ-ਤੋੜਨ ਦੀ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਸੁਲਤਾਨਪੁਰ ਲੋਧੀ ਤੋ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਪਿੰਡ ਬੂਸੋਵਾਲ ਦੇ ਕਈ ਪਰਿਵਾਰ ਅੱਜ ਬਹੁਜਨ ਸਮਾਜ ਪਾਰਟੀ ਵਿੱਚ ਸਾਮਲ ਹੋ ਗਏ। ਬਸਪਾ ਆਗੂਆਂ ਦਾ ਦਾਅਵਾ ਹੈ ਕਿ ਪਿੰਡ ਬੂਸੋਵਾਲ ਦੇ 25 ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਬਸਪਾ ਵਿੱਚ ਸਾਮਿਲ ਹੋਏ ਹਨ। ਇਸ ਸੰਬੰਧੀ ਬਹੁਜਨ ਸਮਾਜ ਪਾਰਟੀ ਦੀ ਇੱਕ ਮੀਟਿੰਗ ਵਿੱਚ ਪਿੰਡ ਬੂਸੋਵਾਲ ਵਿਖੇ ਹਲਕਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਬਸਪਾ ਹਲਕਾ ਖਡੂਰ ਸਾਹਿਬ ਦੇ ਜੋਨਲ ਇੰਚਾਰਜ ਤਰਸੇਮ ਸਿੰਘ ਡੌਲਾ ਵੀ ਪਹੁੰਚੇ ਮੀਟਿੰਗ ਵਿੱਚ ਬਸਪਾ ਜ਼ਿਲਾ ਕਪੂਰਥਲਾ ਦੇ ਉੱਪ ਪ੍ਰਧਾਨ ਡਾ ਜਸਵੰਤ ਸਿੰਘ ਸਰਕਲ ਪ੍ਰਧਾਨ ਮੇਹਰ ਸਿੰਘ ਤੇ ਇਹ ਮੀਟਿੰਗ ਸਵਰੂਪ ਬੰਟੀ ਉੱਪ ਪ੍ਰਧਾਨ ਜਿਲ੍ਹਾ ਕਪੂਰਥਲਾ ਦੀ ਪ੍ਰੇਰਣਾ ਨਾਲ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਸਪਾ ਆਗੂ ਤਰਸੇਮ ਸਿੰਘ ਡੌਲਾ ਨੇ ਕਿਹਾ ਕਿ ਕੈਪਟਨ ਦੀ ਕਾਂਗਰਸ ਸਰਕਾਰ ਨੇ ਅੱਜ ਤੋਂ ਤਕਰੀਬਨ ਸਾਢੇ ਚਾਰ ਸਾਲ ਪਹਿਲਾਂ ਵਾਦਾ ਕੀਤਾ ਸੀ ਕਿ ਘਰ -ਘਰ ਨੌਕਰੀ ਮਿਲੇਗੀ, ਘਰ -ਘਰ ਨੌਜਵਾਨਾਂ ਨੂੰ ਸਮਾਰਟ ਫੋਨ ਮਿਲਣਗੇ। ਘਰ – ਘਰ ਆਟਾ, ਦਾਲ ਦੇ ਨਾਲ ਘਿਉ, ਪੱਤੀ, ਖੰਡ ਵੀ ਦਿੱਤੀ ਜਾਵੇਗੀ 5-5 ਮਰਲੇ ਦੇ ਪਲਾਟ ਤੇ ਮਕਾਨ ਬਣਾ ਕੇ ਦਿੱਤੇ ਜਾਣਗੇ ਪਰ ਕਿਸੇ ਨੂੰ ਵੀ ਕੁਝ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਵਾਦਾ ਪੂਰਾ ਕੀਤਾ ਗਿਆ ਸਗੋਂ ਕਈ ਪਿੰਡਾਂ ਵਿੱਚ 6-6 ਮਹੀਨੇ ਤੋਂ ਵੱਧ ਹੋ ਗਿਆ ਕਣਕ ਦੀਆਂ ਪਰਚੀਆਂ ਕੱਟ ਕੇ ਗਿਆ ਨੂੰ ਤੇ ਪੈਸੇ ਵੀ ਲੈ ਗਏ ਪਰ ਅੱਜ ਤੱਕ ਗਰੀਬਾਂ ਨੂੰ ਕਣਕ ਨਹੀਂ ਮਿਲੀ ਇਹ ਹੈ ਕਾਂਗਰਸ ਦਾ ਵਿਕਾਸ ।ਬੇਅੰਤ ਸਿੰਘ ਦੇ ਪੋਤੇ ਨੂੰ ਨੌਕਰੀ ਹੁਣ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਇਹ ਹੈ ਕਾਂਗਰਸ ਦਾ ਵਿਕਾਸ।
ਸ਼੍ਰੀ ਡੌਲਾ ਨੇ ਕਿਹਾ ਕਿ ਕਾਂਗਰਸ ਦੀ ਪੰਜ ਸਾਲ ਦੀ ਕਾਰਗੁਜ਼ਾਰੀ ਇਹ ਹੈ ਕਿ ਗਰੀਬ ਹੋਰ ਗਰੀਬ ਹੋ ਗਿਆ ਹੈ ਤੇ ਅਮੀਰ ਹੋਰ ਅਮੀਰ ਹੋ ਗਿਆ ਹੈ ਮਹਿੰਗਾਈ ਚਰਮ ਸੀਮਾ ਤੇ ਹੈ ਤੇ ਗਰੀਬਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ। ਸਾਰੀ ਜਨਤਾ ਮਹਿੰਗਾਈ ਦੇ ਪੁੜਾਂ ਵਿੱਚ ਪਿਸੀ ਹੋਈ ਹੈ ਤੇ ਕਾਂਗਰਸੀ ਆਗੂ(ਨੀਰੋ) ਬੰਸਰੀ ਵਜਾ ਰਹੇ ਹਨ। ਉਨ੍ਹਾਂ ਨੂੰ ਗਰੀਬਾਂ ਦੀ ਕੋਈ ਫਿਕਰ ਨਹੀਂ ਹੈ
ਸ਼੍ਰੀ ਡੌਲਾ ਨੇ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਬਸਪਾ -ਅਕਾਲੀ ਦਲ ਦਾ ਗੱਠਜੋੜ ਹੋਇਆ ਹੈ ਗੱਠਜੋੜ ਆਉਦੀਆਂ 2022 ਦੀਆਂ ਚੋਣਾਂ ਵਿੱਚ ਜਿੱਤ ਕੇ ਸਰਕਾਰ ਬਣਾਏਗਾ ਤੇ ਸਰਬ ਸਮਾਜ ਦੇ ਹੱਕਾਂ ਲਈ ਕੰਮ ਕਰੇਗਾ ਤੇ ਜੋ ਸਮਾਜਿਕ ਤੇ ਆਰਥਿਕ ਮੁਕਤੀ ਲਈ ਸਮਤਾ ਸਮਾਨਤਾ ਭਾਈਚਾਰੇ ਦਾ ਰਾਜ ਲਿਆਏਗਾ ਤੇ ਹਰ ਇਕ ਲਈ ਕੁੱਲੀ ਗੁੱਲੀ ਅਤੇ ਜੁਲੀ ਦਾ ਪ੍ਰਬੰਧ ਕਰੇਗਾ
ਇਸ ਮੌਕੇ ਤੇ 25 ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਪਿੰਡ ਬੂਸੋਵਾਲ ਵਿਖੇ ਬਸਪਾ ਦੇ ਬੂਥ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਲਖਵਿੰਦਰ ਸਿੰਘ ਪ੍ਰਧਾਨ ,ਮਨਪ੍ਰੀਤ ਸਿੰਘ ਉੱਪ ਪ੍ਰਧਾਨ, ਜਤਿੰਦਰ ਕੁਮਾਰ ਜਨਰਲ ਸਕੱਤਰ, ਕਮਲਜੀਤ ਸਿੰਘ ਸਕੱਤਰ, ਜੋਤੀ ਸਰੂਪ ਜੁਆਇੰਟ ਸਕੱਤਰ, ਕੈਸ਼ੀਅਰ, ਜਤਿੰਦਰ ਸਿੰਘ ਤੇ ਉਪ ਕੈਸ਼ੀਅਰ ਜਸਵਿੰਦਰ ਸਿੰਘ ਲਾਡੀ ਬਣਾਏ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੰਨੀ ਕੁਮਾਰ, ਸੁਖਜਿੰਦਰ ਸਿੰਘ, ਲਖਵਿੰਦਰ ਸਿੰਘ, ਜਤਿਨ ਗਿੱਲ, ਕਮਲ ਲਹੋਰਾ, ਜਤਿੰਦਰ ਕੁਮਾਰ, ਮਨਪ੍ਰੀਤ ਸਿੰਘ, ਮਨਜੀਤ ਸਿੰਘ, ਜਸਵਿੰਦਰ, ਰਣਜੀਤ ਸਿੰਘ, ਜੋਤੀ ਸਰੂਪ, ਅਮਰਜੀਤ ਸਿੰਘ, ਅਮਿਤ, ਨਿਰਮਲ ਸਿੰਘ, ਲਵਪ੍ਰੀਤ ਸਿੰਘ, ਜਗਦੀਸ਼ ਸਿੰਘ, ਰਾਜਨ, ਵਿਜੈ ਕੁਮਾਰ, ਕੁਲਦੀਪ ਸਹੋਤਾ, ਹਰਮਨ ਸਿੰਘ, ਬੋਬੀ, ਸਨੀ, ਗੈਰੀ ਗਿੱਲ , ਸਾਹਿਲ, ਸਰਬਜੀਤ ਸਿੰਘ, ਕਮਲ, ਹਰਪ੍ਰੀਤ ਸਿੰਘ ਆਦਿ ਸਾਰੇ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਿਲ ਹੋਏ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਅਕਾਲੀ ਦਲ ਨੂੰ ਜਿਤਾਉਣ ਦਾ ਪ੍ਰਣ ਲਿਆ ਤੇ ਬਸਪਾ ਆਗੂਆ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

Leave a Comment

Your email address will not be published.

You may also like