ਪੰਜਾਬ

ਨੌਜਵਾਨਾਂ ਲਈ ਖ਼ੁਸ਼ਖਬਰੀ- ਪੰਜਾਬ ਪੁਲਿਸ ‘ਚ 560 ਸਬ-ਇੰਸਪੈਕਟਰਾਂ ਦੀ ਭਰਤੀ ਖੁੱਲ੍ਹੀ

ਸਟੇਬਲ ਭਰਤੀ ਤੋਂ ਇਲਾਵਾ ਪੰਜਾਬ ਪੁਲਿਸ 4 ਕੇਡਰ ਵਿਚ 560 ਸਬ-ਇੰਸਪੈਕਟਰਾਂ ਦੀ ਭਰਤੀ ਵੀ ਕਰੇਗਾ। ਆਮ ਅਰਜ਼ੀ ਫਾਰਮ 5 ਜੁਲਾਈ ਨੂੰ ਸਿੱਧਾ ਪ੍ਰਸਾਰਿਤ ਹੋਵੇਗਾ ਅਤੇ 2 MCQ ਅਧਾਰਤ CB ਪੇਪਰ ਅਗਸਤ ਵਿੱਚ ਲਏ ਜਾਣਗੇ। ਜਾਣਕਾਰੀ ਮੁਤਾਬਿਕ ਪੰਜਾਬ ਪੁਲਿਸ ਨੇ ਚਾਰ ਕੇਡਰ ਯਾਨੀ ਇਨਵੈਸਟੀਗੇਸ਼ਨ ਲਈ (289), ਆਰਮਡ ਪੁਲਿਸ ਲਈ (97), ਜ਼ਿਲ੍ਹਾ ਪੁਲਿਸ ਲਈ (87) ਅਤੇ ਇੰਟੈਲੀਜੈਂਸ ਲਈ (87) ਅਸਾਮੀਆਂ ਵਾਸਤੇ ਅਰਜ਼ੀਆਂ ਮੰਗੀਆਂ ਹਨ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਫੇਸਬੁੱਕ ਹੈਂਡਲ ‘ਤੇ ਕਾਂਸਟੇਬਲ ਦੇ ਅਹੁਦੇ ਲਈ ਵਿਦਿਅਕ ਯੋਗਤਾ, ਉਮਰ ਹੱਦ, ਚੋਣ ਪ੍ਰਕਿਰਿਆ ਵਾਲਾ ਇੱਕ ਛੋਟਾ ਨੋਟਿਸ ਜਾਰੀ ਕੀਤਾ ਸੀ। ਨੋਟਿਸ ਮੁਤਾਬਕ, ਪੰਜਾਬ ਪੁਲਿਸ ਜਲਦੀ ਹੀ ਆਪਣੀ ਵੈੱਬਸਾਈਟ punjabpolice.gov.in ‘ਤੇ ਜ਼ਿਲ੍ਹਾ ਪੱਧਰ ਲਈ ਕਾਂਸਟੇਬਲ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ।

ਨੋਟਿਸ ਮੁਤਾਬਕ 12ਵੀਂ ਪਾਸ ਉਮੀਦਵਾਰ ਪੰਜਾਬ ਕਾਂਸਟੇਬਲ ਪੋਸਟਾਂ ਲਈ ਅਪਲਾਈ ਕਰਨ ਦੇ ਯੋਗ ਹਨ। ਉਮੀਦਵਾਰਾਂ ਦੀ ਉਮਰ 18 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਆਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਲਿਖਤੀ ਟੈਸਟ ਲਈ ਬੁਲਾਇਆ ਜਾਵੇਗਾ।

ਜੋ ਲਿਖਤੀ ਟੈਸਟ ਵਿੱਚ ਯੋਗਤਾ ਪੂਰੀ ਕਰਨਗੇ, ਉਹ ਸਰੀਰਕ ਜਾਂਚ ਟੈਸਟ ਲਈ ਆਉਣਗੇ। ਉਮੀਦਵਾਰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਮਹੱਤਵਪੂਰਨ ਤਾਰੀਖਾਂ, ਖਾਲੀ ਅਸਾਮੀਆਂ ਤੇ ਹੋਰ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਹੈ ਕਿ ਉਹ ਭਰਤੀ ਸਬੰਧੀ ਨਵੇਂ ਅਪਡੇਟਾਂ ਲਈ ਅਧਿਕਾਰਤ ਵੈੱਬਸਾਈਟ ‘ਤੇ ਨਜ਼ਰ ਰੱਖਣ।

ਪੰਜਾਬ ਪੁਲਿਸ ਕਾਂਸਟੇਬਲ ਭਰਤੀ 2021 ਲਈ ਅਰਜ਼ੀ ਪ੍ਰਕਿਰਿਆ ਤੇ ਚੋਣ ਪ੍ਰਕਿਰਿਆ ਦੀਆਂ ਸੰਭਾਵੀ ਤਾਰੀਖਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਅਰਜ਼ੀ ਪ੍ਰਕਿਰਿਆ ਜੁਲਾਈ 2021 ਦੇ ਅੱਧ ਵਿੱਚ ਸ਼ੁਰੂ ਹੋਣੀ ਹੈ। ਉਸੇ ਸਮੇਂ, ਨਿਰਧਾਰਤ ਚੋਣ ਪ੍ਰਕਿਰਿਆ ਤਹਿਤ ਐਮਸੀਕਿਊ (ਮਲਟੀਪਲ ਚੁਆਇਸ ਪ੍ਰਸ਼ਨ) ਲਿਖਤੀ ਪ੍ਰੀਖਿਆ 25 ਤੇ 26 ਸਤੰਬਰ 2021 ਨੂੰ ਲਈ ਜਾ ਰਹੀ ਹੈ।

Leave a Comment

Your email address will not be published.

You may also like

Skip to toolbar